ਇਮਰਾਨ ''ਤੇ ਹਮਲੇ ਦਾ ''ਮਾਸਟਰਮਾਈਂਡ'' ਨਵਾਜ਼ ਸ਼ਰੀਫ਼! ਲੰਡਨ ''ਚ ਦਰਜ ਕੀਤੀ ਸ਼ਿਕਾਇਤ, ਧੀ ਮਰੀਅਮ ਵੀ ਨਾਮਜ਼ਦ
Monday, Nov 07, 2022 - 04:38 PM (IST)

ਲੰਡਨ — ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਗੋਲੀਬਾਰੀ ਦੇ ਮਾਮਲੇ 'ਚ ਹੁਣ ਬ੍ਰਿਟੇਨ 'ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਨਵਾਜ਼ ਸ਼ਰੀਫ 'ਤੇ ਇਮਰਾਨ ਖਾਨ 'ਤੇ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਏਆਰਵਾਈ ਨਿਊਜ਼ ਮੁਤਾਬਕ ਲਾਂਗ ਮਾਰਚ 'ਚ ਹੋਈ ਗੋਲੀਬਾਰੀ ਦਰਮਿਆਨ ਇੱਕ ਪੀਟੀਆਈ ਵਰਕਰ ਦੀ ਮੌਤ ਹੋ ਗਈ ਅਤੇ ਇਮਰਾਨ ਖਾਨ ਸਮੇਤ 14 ਲੋਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : UN 'ਚ ਰੂਸ ਦੇ ਪ੍ਰਸਤਾਵ ਦੇ ਖਿਲਾਫ 52 ਦੇਸ਼ਾਂ ਨੇ ਕੀਤੀ ਵੋਟਿੰਗ, ਭਾਰਤ ਨੇ ਪੱਖ 'ਚ ਕੀਤਾ ਵੋਟ
ਪੀਟੀਆਈ ਮੁਖੀ ਇਮਰਾਨ ਖ਼ਾਨ ਦੀ ਹੱਤਿਆ ਦੀ ਕੋਸ਼ਿਸ਼ ਪਿੱਛੇ ਨਵਾਜ਼ ਸ਼ਰੀਫ਼ ਨੂੰ 'ਮਾਸਟਰਮਾਈਂਡ' ਦੱਸਦਿਆਂ ਵਿਦੇਸ਼ੀ ਪਾਕਿਸਤਾਨੀਆਂ ਵੱਲੋਂ ਲੰਡਨ 'ਚ ਦਰਜ ਕਰਵਾਈ ਗਈ ਸ਼ਿਕਾਇਤ 'ਚ ਕਿਹਾ ਗਿਆ ਹੈ, 'ਇਮਰਾਨ ਖ਼ਾਨ 'ਤੇ ਕਾਤਲਾਨਾ ਹਮਲਾ ਲੰਡਨ 'ਚ ਯੋਜਨਾਬੱਧ ਕੀਤਾ ਗਿਆ ਸੀ | ਪਟੀਸ਼ਨਕਰਤਾਵਾਂ ਦੇ ਵਕੀਲ ਨੇ ਕਿਹਾ ਕਿ ਪੀਐੱਮਐੱਲ-ਐੱਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਅਤੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੂੰ ਵੀ ਸ਼ਿਕਾਇਤ 'ਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ, ''ਲੰਡਨ ਪੁਲਿਸ ਨੇ ਅਪਰਾਧ ਦਾ ਹਵਾਲਾ ਨੰਬਰ ਦੇ ਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਦੱਸ ਦਈਏ ਕਿ 3 ਨਵੰਬਰ ਨੂੰ ਵਜ਼ੀਰਾਬਾਦ 'ਚ ਇਮਰਾਨ ਖਾਨ ਦੇ ਲਾਂਗ ਮਾਰਚ ਦੌਰਾਨ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਗਈ ਸੀ। ਇਮਰਾਨ ਖਾਨ ਦੀ ਲੱਤ 'ਚ ਗੋਲੀ ਲੱਗੀ ਸੀ। ਲੱਤ 'ਤੇ ਸੱਟ ਲੱਗਣ ਕਾਰਨ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਰੈਲੀ ਵਿੱਚ ਮੌਜੂਦ ਇੱਕ ਵਿਅਕਤੀ ਨੇ ਹੀ ਹਮਲਾਵਰ ਨੂੰ ਫੜ ਲਿਆ ਸੀ। ਪੁੱਛਗਿੱਛ ਦੌਰਾਨ ਹਮਲਾਵਰ ਨੇ ਇਮਰਾਨ ਖਾਨ 'ਤੇ ਗੋਲੀ ਚਲਾਉਣ ਦਾ ਕਾਰਨ ਵੀ ਦੱਸਿਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।