ਸਿੰਗਾਪੁਰ ਨੂੰ ਫਿਰ ਮਿਲਿਆ ਭਾਰਤੀ ਮੂਲ ਦਾ ਰਾਸ਼ਟਰਪਤੀ, ਥਰਮਨ ਸ਼ਨਮੁਗਾਰਤਨਮ ਨੇ ਭਾਰੀ ਬਹੁਮਤ ਨਾਲ ਜਿੱਤੀ ਚੋਣ

Saturday, Sep 02, 2023 - 05:50 AM (IST)

ਸਿੰਗਾਪੁਰ ਨੂੰ ਫਿਰ ਮਿਲਿਆ ਭਾਰਤੀ ਮੂਲ ਦਾ ਰਾਸ਼ਟਰਪਤੀ, ਥਰਮਨ ਸ਼ਨਮੁਗਾਰਤਨਮ ਨੇ ਭਾਰੀ ਬਹੁਮਤ ਨਾਲ ਜਿੱਤੀ ਚੋਣ

ਇੰਟਰਨੈਸ਼ਨਲ ਡੈਸਕ : ਸਿੰਗਾਪੁਰ ਨੂੰ ਇਕ ਵਾਰ ਫਿਰ ਭਾਰਤੀ ਮੂਲ ਦਾ ਰਾਸ਼ਟਰਪਤੀ ਮਿਲਿਆ ਹੈ। ਭਾਰਤੀ ਮੂਲ ਦੇ ਸਾਬਕਾ ਮੰਤਰੀ ਥਰਮਨ ਸ਼ਨਮੁਗਾਰਤਨਮ ਨੇ ਸਿੰਗਾਪੁਰ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਸ਼ਨਮੁਗਾਰਤਨਮ ਸਿੰਗਾਪੁਰ ਦੇ 9ਵੇਂ ਰਾਸ਼ਟਰਪਤੀ ਬਣਨਗੇ। ਉਨ੍ਹਾਂ 70.4 ਫ਼ੀਸਦੀ ਵੋਟਾਂ ਨਾਲ ਵੱਡੀ ਜਿੱਤ ਦਰਜ ਕੀਤੀ। ਉਨ੍ਹਾਂ ਦੇ ਵਿਰੋਧੀ ਸਿੰਗਾਪੁਰ ਸਰਕਾਰੀ ਨਿਵੇਸ਼ ਕਾਰਪੋਰੇਸ਼ਨ ਦੇ ਸਾਬਕਾ ਮੁੱਖ ਨਿਵੇਸ਼ ਅਧਿਕਾਰੀ ਐਨਜੀ ਕੋਕ ਸੌਂਗ ਨੂੰ 15.72 ਫ਼ੀਸਦੀ ਅਤੇ ਸਰਕਾਰੀ ਮਾਲਕੀ ਵਾਲੇ ਬੀਮਾ ਸਮੂਹ NTUC ਇਨਕਮ ਦੇ ਸਾਬਕਾ ਮੁਖੀ ਟੈਨ ਕਿਨ ਲਿਆਨ ਨੂੰ 13.88 ਫ਼ੀਸਦੀ ਵੋਟਾਂ ਮਿਲੀਆਂ। ਸਿੰਗਾਪੁਰ 'ਚ 2011 ਤੋਂ ਬਾਅਦ ਪਹਿਲੀ ਵਾਰ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਸ਼ੁੱਕਰਵਾਰ ਨੂੰ ਵੋਟਿੰਗ ਖਤਮ ਹੋਣ ਤੋਂ ਬਾਅਦ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਥਰਮਨ ਸ਼ਨਮੁਗਾਰਤਨਮ ਮੌਜੂਦਾ ਰਾਸ਼ਟਰਪਤੀ ਹਲੀਮਾ ਯਾਕੂਬ ਦੀ ਥਾਂ ਲੈਣਗੇ। ਹਲੀਮਾ ਦੇ ਪਿਤਾ ਭਾਰਤੀ ਮੂਲ ਦੇ ਸਨ ਅਤੇ ਮਾਂ ਮਲੇਈ ਮੂਲ ਦੀ ਸੀ।

ਇਹ ਵੀ ਪੜ੍ਹੋ : PSEB ਨੇ ਸਕੂਲਾਂ ਵੱਲੋਂ ਜਮ੍ਹਾ ਕਰਵਾਈਆਂ ਜਾਣ ਵਾਲੀਆਂ ਫ਼ੀਸਾਂ ’ਚ ਕੀਤਾ ਬੇਤਹਾਸ਼ਾ ਵਾਧਾ, ਮਾਪਿਆਂ ਦੀ ਵਧੀ ਚਿੰਤਾ

PunjabKesari

ਸਿੰਗਾਪੁਰ 'ਚ ਰਾਸ਼ਟਰਪਤੀ ਦਾ ਅਹੁਦਾ ਰਸਮੀ ਜ਼ਿਆਦਾ ਹੁੰਦਾ ਹੈ। ਉਸ ਕੋਲ ਆਮ ਲੋਕਾਂ ਲਈ ਕੰਮ ਕਰਨ ਦੀ ਬਹੁਤੀ ਤਾਕਤ ਨਹੀਂ ਹੈ। ਭਾਰਤੀ ਮੂਲ ਦੇ 66 ਸਾਲਾ ਅਰਥ ਸ਼ਾਸਤਰੀ ਸ਼ਨਮੁਗਾਰਤਨਮ ਨੇ ਪਿਛਲੇ ਮਹੀਨੇ ਦੇਸ਼ ਦੀ ਸੰਸਕ੍ਰਿਤੀ ਨੂੰ ਦੁਨੀਆ ਵਿੱਚ ਰੌਸ਼ਨ ਬਣਾਈ ਰਹਿਣ ਦੇ ਸੰਕਲਪ ਨਾਲ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਸੀ। 2001 'ਚ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਵਾਲੇ ਸ਼ਨਮੁਗਾਰਤਨਮ ਨੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ (ਪੀਏਪੀ) ਦੇ ਨਾਲ ਜਨਤਕ ਖੇਤਰ ਵਿੱਚ ਅਤੇ ਮੰਤਰੀ ਅਹੁਦਿਆਂ 'ਤੇ ਵੀ ਕੰਮ ਕੀਤਾ ਹੈ। ਉਨ੍ਹਾਂ 2011-2019 ਦਰਮਿਆਨ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ।

ਇਹ ਵੀ ਪੜ੍ਹੋ : ਭਾਜਪਾ ਆਗੂ ਰਣਇੰਦਰ ਸਿੰਘ ਦਾ ਹਮਲਾ, ਕਿਹਾ- ਪੰਜਾਬ ਸਰਕਾਰ ਆਪਣਾ ਨਾਂ ਬਦਲ ਕੇ ‘ਯੂ-ਟਰਨ ਸਰਕਾਰ’ ਰੱਖ ਲਵੇ

PunjabKesari

ਸਾਬਕਾ ਰਾਸ਼ਟਰਪਤੀ ਹਲੀਮਾ ਯਾਕੂਬ ਦਾ 6 ਸਾਲ ਦਾ ਕਾਰਜਕਾਲ 13 ਸਤੰਬਰ ਨੂੰ ਖਤਮ ਹੋ ਰਿਹਾ ਹੈ। ਉਹ ਦੇਸ਼ ਦੀ 8ਵੀਂ ਰਾਸ਼ਟਰਪਤੀ ਅਤੇ ਇਸ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਹੈ। ਸਿੰਗਾਪੁਰ ਵਿੱਚ 2017 ਦੀਆਂ ਰਾਸ਼ਟਰਪਤੀ ਚੋਣਾਂ 'ਚ ਸਿਰਫ਼ ਮਲੇਈ ਭਾਈਚਾਰੇ ਦੇ ਮੈਂਬਰਾਂ ਨੂੰ ਹੀ ਚੋਣ ਲੜਨ ਦੀ ਇਜਾਜ਼ਤ ਸੀ। ਉਸ ਸਮੇਂ ਦੌਰਾਨ ਹਲੀਮਾ ਨੂੰ ਰਾਸ਼ਟਰਪਤੀ ਵਜੋਂ ਨਾਮਜ਼ਦ ਕੀਤਾ ਗਿਆ ਸੀ ਕਿਉਂਕਿ ਕੋਈ ਹੋਰ ਉਮੀਦਵਾਰ ਨਹੀਂ ਸੀ। ਸਿੰਗਾਪੁਰ ਵਿੱਚ 2011 ਤੋਂ ਬਾਅਦ ਇਹ ਪਹਿਲੀ ਰਾਸ਼ਟਰਪਤੀ ਚੋਣ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News