ਥਾਈਲੈਂਡ ਦੇ PM ਨੂੰ ਮਾਸਕ ਨਾ ਪਾਉਣ ਕਾਰਣ ਭਰਨਾ ਪਿਆ ਹਜ਼ਾਰਾਂ ਰੁਪਏ ਦਾ ਜ਼ੁਰਮਾਨਾ

04/27/2021 4:13:17 AM

ਬੈਂਕਾਕ - ਥਾਈਲੈਂਡ ਦੇ ਪ੍ਰਧਾਨ ਮੰਤਰੀ ਜਨਰਲ ਪ੍ਰਯੁਤ ਚਾਨ-ਓ-ਚਾ 'ਤੇ ਸੋਮਵਾਰ ਮਾਸਕ ਨਾ ਪਾਉਣ ਲਈ 6000 ਬਾਤ (ਕਰੀਬ 14 ਹਜ਼ਾਰ ਰੁਪਏ) ਦਾ ਜ਼ੁਰਮਾਨਾ ਲਾਇਆ ਗਿਆ। ਥਾਈਲੈਂਡ ਦੀ ਸਰਕਾਰ ਮੁਲਕ ਵਿਚ ਕੋਰੋਨਾ ਵਾਇਰਸ ਦੀ ਇਕ ਨਵੀਂ ਲਹਿਰ ਦਾ ਮੁਕਾਬਲਾ ਕਰਨ ਲਈ ਸੰਘਰਸ਼ ਕਰ ਰਹੀ ਹੈ।

ਇਹ ਵੀ ਪੜ੍ਹੋ - ਫਿੱਟ ਰਹਿਣ ਲਈ 34 ਫੀਸਦੀ ਭਾਰਤੀ ਇਸਤੇਮਾਲ ਕਰ ਰਹੇ ਹਨ APP, ਦੁਨੀਆ 'ਚ ਸਭ ਤੋਂ ਵਧ

ਥਾਈਲੈਂਡ ਵਿਚ 1 ਮਈ ਤੋਂ ਮੁਲਕ ਦੇ ਨਾਗਿਰਕਾਂ ਨੂੰ ਛੱਡ ਕੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀ ਐਂਟਰੀ 'ਤੇ ਬੈਨ ਲਾ ਦਿੱਤਾ ਹੈ। ਥਾਈਲੈਂਡ ਸਰਕਾਰ ਨੂੰ ਕੋਵਿਡ-19 ਦੇ 2048 ਨਵੇਂ ਮਾਮਲੇ ਸਾਹਮਣੇ ਆਏ ਅਤੇ 8 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਥਾਈਲੈਂਡ ਪੋਸਟ ਦੀ ਇਕ ਖਬਰ ਮੁਤਾਬਕ ਜਨਰਲ ਪ੍ਰਯੁਤ 'ਤੇ ਜ਼ੁਰਮਾਨਾ ਇਸ ਲਈ ਲਾਇਆ ਗਿਆ ਕਿਉਂਕਿ ਉਨ੍ਹਾਂ ਨੇ ਸੋਮਵਾਰ ਟੀਕਾ ਖਰੀਦਣ ਵਾਲੇ ਸਲਾਹਕਾਰਾਂ ਨਾਲ ਬੈਠਕ ਦੌਰਾਨ ਮਾਸਕ ਨਹੀਂ ਸੀ ਪਾਇਆ ਹੋਇਆ।

PunjabKesari

ਇਹ ਵੀ ਪੜ੍ਹੋ - ਸ਼ਾਕਾਹਾਰੀ ਲੋਕਾਂ ਤੇ O-ਬਲੱਡ ਗਰੁੱਪ ਵਾਲਿਆਂ ਨੂੰ ਕੋਰੋਨਾ ਦਾ ਖਤਰਾ ਘੱਟ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਸੋਮਵਾਰ ਤੋਂ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਦੀ ਆਲੋਚਨਾ ਹੋਣ ਤੋਂ ਬਾਅਦ ਸ਼ਹਿਰ ਦੀ ਅਥਾਰਟੀ ਹਰਕਤ ਵਿਚ ਆਈ। ਉਨ੍ਹਾਂ ਦੇ ਫੇਸਬੁੱਕ ਪੇਜ਼ 'ਤੇ ਉਨ੍ਹਾਂ ਨੂੰ ਇਕ ਬੈਠਕ ਵਿਚ ਬਿਨਾਂ ਮਾਸਕ ਪਾਏ ਬੈਠੇ ਹੋਏ ਦਿਖਾਇਆ ਗਿਆ ਸੀ ਜਦਕਿ ਬਾਕੀ ਸਭ ਨੇ ਮਾਸਕ ਪਾਇਆ ਹੋਇਆ ਸੀ। ਇਸ ਵਿਚਾਲੇ ਥਾਈਲੈਂਡ ਭਾਰਤ ਦੇ ਯਾਤਰੀਆਂ ਲਈ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦੇਵੇਗਾ। ਹਾਲਾਂਕਿ ਥਾਈਲੈਂਡ ਦੇ ਨਾਗਰਿਕਾਂ ਨੂੰ ਐਂਟਰੀ ਦੀ ਛੋਟ ਹੋਵੇਗੀ। ਇਹ ਐਲਾਨ ਨਵੀਂ ਦਿੱਲੀ ਵਿਚ ਥਾਈਲੈਂਡ ਦੇ ਦੂਤਘਰ ਨੇ ਐਤਵਾਰ ਨੂੰ ਕੀਤਾ।

ਇਹ ਵੀ ਪੜ੍ਹੋ - US-Mexico Border 'ਤੇ ਬਣੀ ਕੰਧ ਨੂੰ ਲੋਕ 5 ਡਾਲਰ ਦੀ ਪੌੜੀ ਲਾ ਕੇ ਕਰ ਰਹੇ ਪਾਰ


Khushdeep Jassi

Content Editor

Related News