ਥਾਈਲੈਂਡ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ ! ਅਨੁਤਿਨ ਚਾਰਨਵੀਰਾਕੁਲ ਬਣਨਗੇ ਦੇਸ਼ ਦੇ PM

Thursday, Mar 19, 2026 - 03:17 PM (IST)

ਥਾਈਲੈਂਡ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ ! ਅਨੁਤਿਨ ਚਾਰਨਵੀਰਾਕੁਲ ਬਣਨਗੇ ਦੇਸ਼ ਦੇ PM

ਇੰਟਰਨੈਸ਼ਨਲ ਡੈਸਕ- ਥਾਈਲੈਂਡ ਦੀ ਸੰਸਦ ਨੇ ਅੱਜ ਇੱਕ ਅਹਿਮ ਫੈਸਲੇ ਵਿੱਚ ਅਨੁਤਿਨ ਚਾਰਨਵੀਰਾਕੁਲ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਹੈ। 59 ਸਾਲਾ ਅਨੁਤਿਨ ਨੇ 293 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਨੱਥਾਫੋਂਗ ਰੁਆਂਗਪਾਨਿਆਵੁਤ ਨੂੰ ਹਰਾਇਆ, ਜਿਨ੍ਹਾਂ ਨੂੰ ਸਿਰਫ਼ 119 ਵੋਟਾਂ ਮਿਲੀਆਂ।

ਅਨੁਤਿਨ ਦੀ 'ਭੂਮਜੈਥਾਈ ਪਾਰਟੀ' ਨੇ 16 ਪਾਰਟੀਆਂ ਦੇ ਗਠਜੋੜ ਨਾਲ ਸਰਕਾਰ ਬਣਾਈ ਹੈ, ਜਿਸ ਕੋਲ 500 ਮੈਂਬਰੀ ਸਦਨ ਵਿੱਚ 292 ਸੀਟਾਂ ਦਾ ਸਮਰਥਨ ਹੈ। ਅਨੁਤਿਨ ਪਿਛਲੇ ਦੋ ਦਹਾਕਿਆਂ ਵਿੱਚ ਦੁਬਾਰਾ ਸੱਤਾ ਵਿੱਚ ਪਰਤਣ ਵਾਲੇ ਪਹਿਲੇ ਥਾਈ ਪ੍ਰਧਾਨ ਮੰਤਰੀ ਬਣ ਗਏ ਹਨ। ਉਹ 2004 ਵਿੱਚ ਦਿੱਗਜ ਨੇਤਾ ਥਾਕਸਿਨ ਸ਼ਿਨਾਵਾਤਰਾ ਦੀ ਸਰਕਾਰ ਨਾਲ ਰਾਜਨੀਤੀ ਵਿੱਚ ਆਏ ਸਨ। ਉਹ 2022 ਵਿੱਚ ਥਾਈਲੈਂਡ ਵਿੱਚ ਭੰਗ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਪੂਰੀ ਦੁਨੀਆ ਵਿੱਚ ਚਰਚਾ ਵਿੱਚ ਰਹੇ ਸਨ।

ਇਹ ਵੀ ਪੜ੍ਹੋ- ਸਮੁੰਦਰ ਵਿਚਾਲੇ ਪਲਟ ਗਈ Game ! ਚੀਨ ਨੂੰ ਜਾਂਦੇ ਤੇਲ ਨਾਲ ਲੱਦੇ ਟੈਂਕਰਾਂ ਨੇ ਭਾਰਤ ਵੱਲ ਮਾਰਿਆ U-Turn

ਹਾਲਾਂਕਿ ਨਵੇਂ ਪ੍ਰਧਾਨ ਮੰਤਰੀ ਲਈ ਅੱਗੇ ਦਾ ਰਾਹ ਸੌਖਾ ਨਹੀਂ ਹੋਵੇਗਾ। ਅਗਸਤ 2025 ਵਿੱਚ ਪੇਤੋਂਗਤਾਰਨ ਸ਼ਿਨਾਵਾਤਰਾ ਦੀ ਬਰਖ਼ਾਸਤਗੀ ਤੋਂ ਬਾਅਦ ਉਨ੍ਹਾਂ ਨੇ ਘੱਟ ਗਿਣਤੀ ਸਰਕਾਰ ਦੀ ਕਮਾਨ ਸੰਭਾਲੀ ਸੀ। ਹੁਣ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕੰਬੋਡੀਆ ਨਾਲ ਚੱਲ ਰਿਹਾ ਸਰਹੱਦੀ ਵਿਵਾਦ ਹੈ, ਜੋ ਦਸੰਬਰ ਤੋਂ ਕਾਫੀ ਹਿੰਸਕ ਰੂਪ ਲੈ ਚੁੱਕਾ ਹੈ। ਅਨੁਤਿਨ ਦੀ ਚੋਣ ਨਾਲ ਥਾਈਲੈਂਡ ਵਿੱਚ ਸਿਆਸੀ ਸਥਿਰਤਾ ਆਉਣ ਦੀ ਉਮੀਦ ਹੈ, ਪਰ ਗੁਆਂਢੀ ਦੇਸ਼ਾਂ ਨਾਲ ਸਬੰਧ ਸੁਧਾਰਨਾ ਅਤੇ ਦੇਸ਼ ਦੀ ਆਰਥਿਕਤਾ ਨੂੰ ਪਟੜੀ 'ਤੇ ਲਿਆਉਣਾ ਉਨ੍ਹਾਂ ਦੀ ਅਸਲ ਪ੍ਰੀਖਿਆ ਹੋਵੇਗੀ।

ਇਹ ਵੀ ਪੜ੍ਹੋ- 39,000,000,000,000 ਡਾਲਰ ਦਾ ਕਰਜਾਈ ਹੋਇਆ ਅਮਰੀਕਾ ! ਇਰਾਨ ਜੰਗ ਨੇ ਵਧਾ'ਤੀ ਟਰੰਪ ਦੀ ਟੈਨਸ਼ਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News