ਥਾਈਲੈਂਡ ਨੇ ਅੰਤਰਰਾਸ਼ਟਰੀ ਫਲਾਈਟਾਂ ''ਤੇ ਪਾਬੰਦੀ ਮਿਆਦ ਵਧਾਈ

05/17/2020 5:57:33 PM

ਬੈਂਕਾਕ (ਭਾਸ਼ਾ): ਥਾਈਲੈਂਡ ਨੇ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੇ ਲਈ ਅੰਤਰਰਾਸ਼ਟਰੀ ਉਡਾਣਾਂ 'ਤੇ ਲਗਾਈ ਪਾਬੰਦੀ ਮਿਆਦ ਨੂੰ ਇਕ ਵਾਰ ਫਿਰ ਵਧਾ ਦਿੱਤਾ ਹੈ। ਨਵੇਂ ਐਲਾਨ ਮੁਤਾਬਕ ਅੰਤਰਰਾਸ਼ਟਰੀ ਯਾਤਰੀਆਂ ਦੀਆਂ ਉਡਾਣਾਂ 'ਤੇ ਪਾਬੰਦੀ 30 ਜੂਨ ਤੱਕ ਕਰ ਦਿੱਤੀ ਗਈ ਹੈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਸਿਵਲ ਹਵਾਬਾਜ਼ੀ ਅਥਾਰਿਟੀ ਦੇ ਹਵਾਲੇ ਨਾਲ ਸ਼ਨੀਵਾਰ ਰਾਤ ਨੂੰ ਕਿਹਾ,''ਦੇਸ਼ ਵਿਚ ਬਾਹਰੋਂ ਆਉਣ ਵਾਲੀ ਕੋਈ ਵੀ ਯਾਤਰੀ ਫਲਾਈਟ 30 ਜੂਨ ਤੱਕ ਥਾਈ ਹਵਾਈ ਅੱਡੇ 'ਤੇ ਨਹੀਂ ਉਤਰ ਸਕਦੀ।'' 

ਪੜ੍ਹੋ ਇਹ ਅਹਿਮ ਖਬਰ- ਪਾਕਿ ਰੇਲ ਮੰਤਰੀ ਹੋਏ ਟਰੋਲ, ਕਿਹਾ-'ਈਦ 'ਤੇ ਵਿਕੇ 24 ਕਰੋੜ ਤੋਂ ਵੱਧ ਰੇਲ ਟਿਕਟ' (ਵੀਡੀਓ)

ਉਹਨਾਂ ਨੇ ਕਿਹਾ,''ਅਪਵਾਦ ਰਾਜ ਜਾਂ ਮਿਲਟਰੀ ਏਅਰਕ੍ਰਾਫਟ, ਐਮਰਜੈਂਸੀ ਜਾਂ ਤਕਨੀਕੀ ਲੈਂਡਿੰਗ, ਮਨੁੱਖੀ ਮਦਦ, ਮੈਡੀਕਲ ਅਤੇ ਰਾਹਤ ਉਡਾਣਾਂ, ਹਵਾਲਗੀ ਅਤੇ ਕਾਰਗੋ ਜਹਾਜ਼ ਲਈ ਹਨ।'' ਇਹ ਐਲਾਨ ਦੇਸ਼ ਵਿਚ ਪਿਛਲੇ ਹਫਤੇ ਦੇ ਸਿੰਗਲ ਅੰਕਾਂ ਵਿਚ ਵਾਧੇ ਦੇ ਬਾਅਦ ਕੀਤਾ ਗਿਆ ਹੈ ਕਿ ਅਤੇ ਸਰਕਾਰ ਨੇ ਹਾਲੇ ਇਹ ਫੈਸਲਾ ਲਿਆ  ਹੈ ਕਿ 31 ਮਈ ਨੂੰ ਖਤਮ ਹੋਣ ਵਾਲੇ ਐਮਰਜੈਂਸੀ ਫੈਸਲੇ ਨੂੰ ਵਧਾਇਆ ਜਾਵੇ ਜਾਂ ਨਹੀਂ।ਇੱਥੇ ਦੱਸ ਦਈਏ ਕਿ ਥਾਈਲੈਂਡ ਵਿਚ ਕੋਵਿਡ-19 ਮਹਾਮਾਰੀ ਨਾਲ ਹੁਣ ਤੱਕ 56 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3,028 ਪੀੜਤ ਹਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਲੜਨ ਲਈ ਅਮਰੀਕੀ ਅਧਿਕਾਰੀਆਂ 'ਚ ਅਗਵਾਈ ਦੀ ਕਮੀ : ਓਬਾਮਾ


Vandana

Content Editor

Related News