ਥਾਈਲੈਂਡ : 65 ਲੋਕਾਂ ਨੂੰ ਲੈ ਜਾ ਰਹੀ ਬੱਸ ਨਾਲ ਵਾਪਰਿਆ ਹਾਦਸਾ, ਸੜਕ 'ਤੇ ਖਿੱਲਰ ਗਈਆਂ ਲਾਸ਼ਾਂ

Sunday, Oct 11, 2020 - 11:49 AM (IST)

ਥਾਈਲੈਂਡ : 65 ਲੋਕਾਂ ਨੂੰ ਲੈ ਜਾ ਰਹੀ ਬੱਸ ਨਾਲ ਵਾਪਰਿਆ ਹਾਦਸਾ, ਸੜਕ 'ਤੇ ਖਿੱਲਰ ਗਈਆਂ ਲਾਸ਼ਾਂ

ਬੈਂਕਾਂਕ- ਮੱਧ ਥਾਈਲੈਂਡ ਵਿਚ ਐਤਵਾਰ ਸਵੇਰੇ ਇਕ ਬੱਸ ਤੇ ਟਰੇਨ ਦੀ ਟੱਕਰ ਵਿਚ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਵਿਚ 65 ਯਾਤਰੀ ਸਵਾਰ ਸਨ। ਉਨ੍ਹਾਂ ਕਿਹਾ ਕਿ ਘਟਨਾ ਉਸ ਸਮੇਂ ਵਾਪਰੀ ਜਦ ਪੂਰਬੀ ਬੈਂਕਾਂਕ ਦੇ ਚਾਚੇਆਂਗਾਸਓ ਵਿਚ ਬੱਸ ਰੇਲ ਫਾਟਕ ਨੂੰ ਪਾਰ ਕਰ ਰਹੀ ਸੀ।

PunjabKesari

ਘਟਨਾ ਸਮੇਂ ਮੀਂਹ ਪੈ ਰਿਹਾ ਸੀ। ਜ਼ਿਲ੍ਹੇ ਦੇ ਮੁੱਖ ਅਧਿਕਾਰੀ ਪ੍ਰਾਥੁਏਂਗ ਯੂਕਾਸਸੇਮ ਨੇ ਥਾਈਲੈਂਡ ਦੇ ਟੀ. ਵੀ. ਚੈਨਲ ਨੂੰ ਦੱਸਿਆ ਕਿ ਇਸ ਘਟਨਾ ਵਿਚ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਸ਼ਾਇਦ ਬੱਸ ਦਾ ਡਰਾਈਵਰ ਟਰੇਨ ਨੂੰ ਨਹੀਂ ਦੇਖ ਸਕਿਆ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਹਾਦਸੇ ਮਗਰੋਂ ਲਾਸ਼ਾਂ ਨੂੰ ਚੁੱਕਿਆ ਜਾ ਰਿਹਾ ਹੈ, ਜੋ ਸੜਕ ਤੇ ਫਾਟਕ 'ਤੇ ਖਿਲਰੀਆਂ ਸਨ। ਜ਼ਖਮੀਆਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। 


author

Lalita Mam

Content Editor

Related News