ਥਾਈਲੈਂਡ ''ਚ ਫੇਸਬੁੱਕ ਅਤੇ ਟਵਿੱਟਰ ਖਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ

09/24/2020 6:24:15 PM

ਬੈਂਕਾਕ (ਬਿਊਰੋ): ਥਾਈਲੈਂਡ ਸਰਕਾਰ ਨੇ ਪਹਿਲੀ ਵਾਰ ਫੇਸਬੁੱਕ ਅਤੇ ਟਵਿੱਟਰ ਦੇ ਖਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਇਹਨਾਂ ਦੋਹਾਂ ਕੰਪਨੀਆਂ ਨੇ ਕਹਿਣ ਦੇ ਬਾਵਜੂਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਇਤਰਾਜ਼ਯੋਗ ਸਮੱਗਰੀ ਨਹੀਂ ਹਟਾਈ ਸੀ।

PunjabKesari

ਡਿਜੀਟਲ ਮੰਤਰਾਲੇ ਨੇ ਇਸ ਬਾਰੇ ਵਿਚ ਸਾਈਬਰ ਕ੍ਰਾਈਮ ਪੁਲਸ ਵਿਚ ਸ਼ਿਕਾਇਤ ਦਰਜ ਕਰਾਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਦਾਲਤ ਦੇ ਆਦੇਸ਼ 'ਤੇ 15 ਦਿਨ ਬਾਅਦ ਵੀ ਫੇਸਬੁੱਕ ਅਤੇ ਟਵਿੱਟਰ ਨੇ ਅਮਲ ਨਹੀਂ ਕੀਤਾ ਹੈ। ਡਿਜੀਟਲ ਮੰਤਰੀ ਨੇ ਕਿਹਾ ਕਿ ਕੋਰਟ ਦੇ ਆਦੇਸ਼ ਦਾ ਪਾਲਣ ਨਾ ਹੋਣ 'ਤੇ ਕਾਰਵਾਈ ਦੇ ਲਈ ਸਾਨੂੰ ਪਹਿਲੀ ਵਾਰ ਕੰਪਿਊਟਰ ਕ੍ਰਾਈਮ ਐਕਟ ਦੀ ਵਰਤੋਂ ਕਰਨੀ ਪੈ ਰਹੀ ਹੈ। ਇਹਨਾਂ ਕੰਪਨੀਆਂ ਦੇ ਕੋਲ ਹੁਣ ਦੋ ਹੀ ਰਸਤੇ ਹਨ। 

ਪੜ੍ਹੋ ਇਹ ਅਹਿਮ ਖਬਰ- ਰਾਸ਼ਟਰਪਤੀ ਚੋਣਾਂ ਹਾਰ ਜਾਣ 'ਤੇ ਆਸਾਨੀ ਨਾਲ ਨਹੀਂ ਛੱਡਾਂਗਾ ਸੱਤਾ : ਟਰੰਪ

ਉਹ ਗੱਲਬਾਤ ਦੇ ਲਈ ਆਪਣੀ ਪ੍ਰਤੀਨਿਧੀ ਭੇਜਣ ਜਾਂ ਫਿਰ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਕਰਨ। ਜੇਕਰ ਉਹ ਆਪਣੀ ਗਲਤੀ ਮੰਨ ਲੈਂਦੇ ਹਨ ਤਾਂ ਅਸੀਂ ਸਿਰਫ ਜੁਰਮਾਨਾ ਲਗਾ ਕੇ ਗੱਲ ਖਤਮ ਕਰ ਸਕਦੇ ਹਾਂ। ਉਹਨਾਂ ਨੇ ਇਤਰਾਜ਼ਯੋਗ ਸਮੱਗਰੀ ਦਾ ਵੇਰਵਾ ਨਹੀਂ ਦਿੱਤਾ ਅਤੇ ਇਹ ਵੀ ਨਹੀਂ ਦੱਸਿਆ ਕਿ ਇਸ ਨਾਲ ਕਿਹੜੇ ਕਾਨੂੰਨ ਦੀ ਉਲੰਘਣਾ ਹੋਈ ਹੈ। ਫਿਲਹਾਲ ਮੰਤਰਾਲਾ ਫੇਸਬੁੱਕ, ਟਵਿੱਟਰ ਅਤੇ ਗੂਗਲ ਤੋਂ 3000 ਸਮੱਗਰੀ ਆਪਣੇ ਪਲੇਟਫਾਰਮ ਤੋਂ ਹਟਾਉਣ ਲਈ ਕਹੇਗਾ। ਇਸ ਵਿਚ ਅਸ਼ਲੀਲ ਤਸਵੀਰਾਂ ਤੋਂ ਲੈ ਕੇ ਰਾਜਤੰਤਰ ਦੀ ਆਲੋਚਨਾ ਤੱਕ ਸ਼ਾਮਲ ਹੈ।


Vandana

Content Editor

Related News