ਥਾਈਲੈਂਡ ''ਚ ਤੇਜ਼ ਮੀਂਹ ਕਾਰਨ ਗੁਫਾ ''ਚ ਫਸੇ ਬੱਚਿਆਂ ਦਾ ਬਚਾਅ ਕੰਮ ਪ੍ਰਭਾਵਿਤ

Wednesday, Jun 27, 2018 - 11:16 AM (IST)

ਥਾਈਲੈਂਡ ''ਚ ਤੇਜ਼ ਮੀਂਹ ਕਾਰਨ ਗੁਫਾ ''ਚ ਫਸੇ ਬੱਚਿਆਂ ਦਾ ਬਚਾਅ ਕੰਮ ਪ੍ਰਭਾਵਿਤ

ਬੈਂਕਾਕ(ਭਾਸ਼ਾ)— ਉੱਤਰੀ ਥਾਈਲੈਂਡ ਵਿਚ ਕਈ ਮੀਟਰ ਲੰਬੀ ਗੁਫਾ ਵਿਚ ਫਸੀ 11 ਤੋਂ 16 ਸਾਲ ਬੱਚਿਆਂ ਦੀ ਇਕ ਫੁੱਟਬਾਲ ਟੀਮ ਅਤੇ ਉਨ੍ਹਾਂ ਦੇ ਕੋਚ ਨੂੰ ਬਚਾਉਣ ਲਈ ਚਲਾਈ ਗਈ ਮੁਹਿੰਮ ਤੇਜ਼ ਮੀਂਹ ਕਾਰਨ ਅੱਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪੂਰੀ ਟੀਮ ਆਪਣੇ ਕੋਚ ਨਾਲ ਸ਼ਨੀਵਾਰ ਤੋਂ ਗੁਫਾ ਵਿਚ ਫਸੀ ਹੋਈ ਹੈ। ਉੱਤਰੀ ਆਇਰਲੈਂਡ ਆਪਣੀਆਂ ਗੁਫਾਫਾਂ ਦੇ ਲਈ ਕਾਫੀ ਪ੍ਰਸਿੱਧ ਹੈ, ਜਿਨ੍ਹਾਂ ਨੂੰ ਦੇਖਣ ਦੇ ਲਈ ਸੈਲਾਨੀ ਵਿਸ਼ਵ ਭਰ ਤੋਂ ਇੱਥੇ ਆਉਂਦੇ ਹਨ। ਮੰਨਿਆ ਜਾ ਰਿਹਾ ਹੈ ਕਿ ਤੇਜ਼ ਮੀਂਹ ਕਾਰਨ ਗੁਫਾ ਦੇ ਮੁੱਖ ਦਰਵਾਜ਼ੇ ਵਿਚ ਪਾਣੀ ਭਰ ਜਾਣ ਕਾਰਨ ਉਹ ਲੋਕ ਉਦੋਂ ਤੋਂ ਹੀ ਅੰਦਰ ਫੱਸੇ ਹੋਏ ਹਨ।

PunjabKesari
ਸੈਂਕੜੇ ਬਚਾਅ ਕਰਮਚਾਰੀਆਂ ਨੇ ਮਿਆਂਮਾਰ ਅਤੇ ਲਾਓਸ ਦੀ ਸਰਹੱਦ ਨਾਲ ਲੱਗਦੀ ਇਸ ਗੁਫਾ ਨੇੜੇ ਪੂਰੀ ਰਾਤ ਪਾਣੀ ਦੇ ਪੰਪ ਲਗਾਉਣ ਦਾ ਕੰਮ ਕੀਤਾ ਤਾਂ ਕਿ ਗੁਫਾ ਵਿਚ ਜਮ੍ਹਾ ਪਾਣੀ ਨੂੰ ਬਾਹਰ ਖਿੱਚਿਆ ਜਾ ਸਕੇ। ਬਚਾਅ ਕੰਮ ਦੇ ਸੂਬਾਈ ਅਧਿਕਾਰੀ ਨੇ ਦੱਸਿਆ ਕਿ ਪਾਣੀ ਦਾ ਵਧਦਾ ਪੱਧਰ ਬਚਾਅ ਕੰਮ ਵਿਚ ਸਭ ਤੋਂ ਵੱਡੀ ਰੁਕਾਵਟ ਹੈ। ਉਨ੍ਹਾਂ ਦੱਸਿਆ ਕਿ ਕਰੀਬ 1000 ਲੋਕ ਇਸ ਬਚਾਅ ਕੰਮ ਵਿਚ ਜੁੱਟੇ ਹੋਏ ਹਨ। ਇਨ੍ਹਾਂ ਵਿਚ ਹਵਾਈ ਟੀਮ ਅਤੇ ਗੋਤਾਖੋਰ ਵੀ ਸ਼ਾਮਲ ਹਨ। ਬੱਚਿਆਂ ਦੀ ਭਾਲ ਵਿਚ ਨੇਵੀ ਸੀਲ ਗੋਤਾਖੋਰ ਉੱਤਰੀ ਚਿਆਂਗ ਰਾਈ ਸੂਬੇ ਵਿਚ ਸਥਿਤ ਗੁਫਾ ਵਿਚ ਆਕਸੀਜਨ ਟੈਂਕ ਅਤੇ ਖਾਦ ਪਦਾਰਥ ਲੈ ਕੇ ਕੱਲ ਸਵੇਰੇ ਅੰਦਰ ਗਏ ਸਨ। ਨੇਵੀ ਸੀਲ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਿਖਿਆ ਸੀ, 'ਸਾਡੀ ਟੀਮ ਸਵੇਰੇ ਗੁਫਾ ਅੰਦਰ ਗਈ ਹੈ ਅਤੇ ਉਹ ਗੁਫਾ ਦੇ ਅੰਤ ਤੱਕ ਜਾਏਗੀ।' ਨੇਵੀ ਸੀਲ ਦਾ ਕਹਿਣਾ ਹੈ ਕਿ ਤੇਜ਼ ਮੀਂਹ ਕਾਰਨ ਰਾਤ ਭਰ ਵਿਚ ਗੁਫਾ ਵਿਚ ਪਾਣੀ ਦਾ ਪੱਧਰ ਕਰੀਬ 15 ਸੈਂਟੀਮੀਟਰ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਮੁਤਾਬਕ ਅੱਜ ਪੂਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ।


Related News