ਮਸ਼ਹੂਰ ਥਾਈ ਮੰਦਰ ਨੇ ਵਿਦੇਸ਼ੀਆਂ ਦੇ ਦਾਖਲ ਹੋਣ ''ਤੇ ਲਾਈ ਪਾਬੰਦੀ

Friday, Jun 12, 2020 - 06:06 PM (IST)

ਬੈਂਕਾਕ (ਭਾਸ਼ਾ): ਕੋਰੋਨਾਵਾਇਰਸ ਇਨਫੈਕਸ਼ਨ ਫੈਲਣ ਦੇ ਖਦਸ਼ੇ ਦੇ ਮੱਦੇਨਜ਼ਰ ਥਾਈਲੈਂਡ ਵਿਚ ਸੈਲਾਨੀਆਂ ਦੇ ਆਕਰਸ਼ਣ ਦੇ ਮੁੱਖ ਸਥਲ ਬੌਧ ਮੰਦਰ 'ਵਾਤ ਫੋ' ਵਿਚ ਵਿਦੇਸ਼ੀਆਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਬੈਂਕਾਕ ਵਿਚ ਗ੍ਰੈਂਡ ਪੈਲੇਸ ਨਾਲ ਲੱਗਦੇ ਵਾਤ ਫੋ ਮੰਦਰ ਦੇ ਮੁੱਖ ਦਰਵਾਜੇ 'ਤੇ ਵੀਰਵਾਰ ਸਵੇਰੇ ਸੰਕੇਤਕ ਦੇਖੇ ਗਏ, ਜਿਹਨਾਂ ਵਿਚ ਲਿਖਿਆ ਸੀ ''ਸਿਰਫ ਥਾਈਲੈਂਡ ਦੇ ਲੋਕਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਹੈ'', ''ਸਿਰਫ ਥਾਈਲੈਂਡ ਦੇ ਲੋਕ'' ਅਤੇ ''ਵਿਦੇਸ਼ੀਆਂ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ''। ਕੰਧ 'ਤੇ ਬਣੇ ਚਿੱਤਰਾਂ ਅਤੇ ਸੋਨੇ ਨਾਲ ਕੀਤੀ ਗਈ ਕਾਰੀਗਰੀ ਨਾਲ ਸਜੇ ਦੇਸ਼ ਦੇ ਸਭ ਤੋਂ ਵੱਡੇ ਮੰਦਰਾਂ ਵਿਚ ਸ਼ਾਮਲ ਇਸ ਮੰਦਰ ਨੂੰ ਲੰਮੇ ਪਏ ਹੋਏ ਬੁੱਧ ਭਗਵਾਨ ਦੀ 151 ਫੁੱਟ ਲੰਬੀ ਮੂਰਤੀ ਲਈ ਜਾਣਿਆ ਜਾਂਦਾ ਹੈ।

PunjabKesari

ਵਾਤ ਫੋ ਪ੍ਰਸ਼ਾਸਨ ਦੇ ਕਰਮੀ ਵਿਚ ਆਰਟਚਿੰਦਾ ਨੇ ਫੋਨ 'ਤੇ ਦੱਸਿਆ ਕਿ ਮੰਦਰ ਕਮੇਟੀ ਨੇ ਕੋਰੋਨਾਵਾਇਰਸ ਇਨਫੈਕਸ਼ਨ ਸੰਬੰਧੀ ਚਿੰਤਾਵਾਂ ਦੇ ਕਾਰਨ ਵਿਦੇਸ਼ੀਆਂ ਨੂੰ ਮੰਦਰ ਵਿਚ ਦਾਖਲ ਨਾ ਹੋਣ ਦਾ ਫੈਸਲਾ ਲਿਆ ਹੈ। ਉਹਨਾਂ ਨੇ ਕਿਹਾ,''ਇਨਫੈਕਸ਼ਨ ਹਾਲੇ ਵੀ ਕਈ ਦੇਸ਼ਾਂ ਵਿਚ ਬੇਕਾਬੂ ਹੈ। ਇਸ ਲਈ ਸਾਨੂੰ ਸਰਕਾਰ ਦੀ ਸਲਾਹ ਦੇ ਮੁਤਾਬਕ ਸਾਵਧਾਨ ਰਹਿਣਾ ਹੋਵੇਗਾ।'' ਭਾਵੇਂਕਿ ਵਿਦੇਸ਼ੀਆਂ ਦੇ ਮੰਦਰ ਵਿਚ ਦਾਖਲ ਹੋਣ 'ਤੇਪਾਬੰਦੀ ਦੇ ਸੰਬੰਧ ਵਿਚ ਕਿਸੇ ਸਰਕਾਰੀ ਆਦੇਸ਼ ਦੀ ਕੋਈ ਜਾਣਕਾਰੀ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਵਿਗਿਆਨੀ ਨੇ ਜਿੱਤਿਆ ਵੱਕਾਰੀ 'ਵਿਸ਼ਵ ਖਾਧ ਪੁਰਸਕਾਰ'

ਇਸ ਮੰਦਰ ਨੂੰ ਥਾਈਲੈਂਡ ਵਿਚ ਲਾਗੂ ਤਾਲਾਬੰਦੀ ਦੇ ਦੌਰਾਨ 2 ਮਹੀਨੇ ਤੱਕ ਬੰਦ ਕਰਨ ਦੇ ਬਾਅਦ ਪਿਛਲੇ ਹਫਤੇ ਮੁੜ ਖੋਲ੍ਹਿਆ ਗਿਆ ਹੈ। ਥਾਈਲੈਂਡ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਹੋਰ ਦੇਸ਼ਾਂ ਦੀ ਤੁਲਨਾ ਵਿਚ ਘੱਟ ਹਨ। ਦੇਸ਼ ਵਿਚ ਇਨਫੈਕਸ਼ਨ ਦੇ ਕੁੱਲ 3,125 ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚੋਂ 58 ਲੋਕਾਂ ਦੀ ਮੌਤ ਹੋ ਚੁੱਕੀ ਹੈ। ਥਾਈਲੈਂਡ ਵਿਚ ਵੀਰਵਾਰ ਨੂੰ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।


Vandana

Content Editor

Related News