ਸਵਾਲ ਪੁੱਛਣ 'ਤੇ ਭੜਕੇ ਥਾਈ PM, ਪੱਤਰਕਾਰਾਂ 'ਤੇ ਛਿੜਕਿਆ ਸੈਨੇਟਾਈਜ਼ਰ
Wednesday, Mar 10, 2021 - 01:00 AM (IST)
ਬੈਂਕਾਕ- ਥਾਈਲੈਂਡ ਦੇ ਪ੍ਰਧਾਨ ਮੰਤਰੀ ਅਤੇ ਸਾਬਕਾ ਫੌਜੀ ਕਮਾਂਡਰ ਪ੍ਰਯੂਥ ਚਾਨ ਓਚਾ ਨੂੰ ਆਪਣੇ ਗੁੱਸੇ ਵਾਲੇ ਰਵੱਈਏ ਕਰ ਕੇ ਜਾਣਿਆ ਜਾਂਦਾ ਹੈ। ਹਾਲ ਹੀ 'ਚ ਉਨ੍ਹਾਂ ਵਲੋਂ ਇਕ ਅਜੀਬ ਹਰਕਤ ਕੀਤੀ ਗਈ ਜੋ ਕਿ ਸੋਸ਼ਲ ਮੀਡੀਆ 'ਤੇ ਛੇਤੀ ਹੀ ਵਾਇਰਲ ਵੀ ਹੋ ਗਈ। ਪੀ.ਐੱਮ. ਵਲੋਂ ਪੱਤਰਕਾਰਾਂ 'ਤੇ ਸੈਨੇਟਾਈਜ਼ਰ ਸਪ੍ਰੇ ਕੀਤਾ ਗਿਆ।
ਇਹ ਵੀ ਪੜ੍ਹੋ-ਮਿਆਂਮਾਰ ਫੌਜ ਅੱਗੇ ਇਕੱਲੀ ਖੜ੍ਹ ਗਈ ਸਿਸਟਰ ਰੋਜਾ, ਗੋਡਿਆਂ ਭਾਰ ਬੈਠ ਕੀਤੀ ਇਹ ਅਪੀਲ
ਬੈਂਕਾਕ ਵਿਚ ਪ੍ਰਧਾਨ ਮੰਤਰੀ ਦੀ ਹਫਤਾਵਾਰੀ ਪ੍ਰੈੱਸ ਕਾਨਫਰੰਸ ਵਿਚ ਪੱਤਰਕਾਰਾਂ ਵਲੋਂ ਕਈ ਸਵਾਲ ਪੁੱਛੇ ਜਾਣ ਤੋਂ ਬਾਅਦ ਪੀ.ਐੱਮ. ਨੇ ਪੱਤਰਕਾਰਾਂ 'ਤੇ ਸੈਨੇਟਾਈਜ਼ ਸਪ੍ਰੇ ਕਰਨੀ ਸ਼ੁਰੂ ਕਰ ਦਿੱਤੀ।ਸੰਭਾਵਤ ਕੈਬਨਿਟ 'ਚ ਕੀਤੇ ਬਦਲਾਅ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਨੇ ਪੱਤਰਕਾਰਾਂ ਨੂੰ ਆਪਣੇ ਕੰਮ ਨਾਲ ਮਤਲਬ ਰੱਖਣ ਨੂੰ ਕਿਹਾ ਅਤੇ ਸੈਨੇਟਾਈਜ਼ਰ ਦੀ ਬੋਲਤ ਕੱਢ ਕੇ ਪੱਤਰਕਾਰਾਂ 'ਤੇ ਛਿੜਕ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੀਡੀਆ ਨਾਲ ਗਲੱਬਾਤ ਦੌਰਾਨ ਇਕ ਪੱਤਰਕਾਰ ਦੀ ਗੱਲ ਸੁਣ ਕੇ ਕੈਮਰਾਮੈਨ 'ਤੇ ਉਨ੍ਹਾਂ ਨੇ ਕੇਲੇ ਦਾ ਛਿਲਕਾ ਸੁੱਟ ਦਿੱਤਾ ਸੀ। ਸਾਲ 2018 'ਚ ਇਕ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਪੁਲਸ ਤਸ਼ੱਦਦ ਤੋਂ ਬਾਅਦ ਵੀ ਮਿਆਂਮਾਰ 'ਚ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰੇ