ਥਾਈਲੈਂਡ ਦੇ ਜੱਜ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Saturday, Oct 05, 2019 - 01:31 PM (IST)

ਥਾਈਲੈਂਡ ਦੇ ਜੱਜ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਬੈਂਕਾਕ— ਥਾਈਲੈਂਡ ਦੇ ਇਕ ਜੱਜ ਨੇ ਆਪਣੇ ਸੀਨੀਅਰਾਂ 'ਤੇ ਫੈਸਲੇ 'ਚ ਦਖਲਅੰਦਾਜ਼ੀ ਕਰਨ ਦਾ ਦੋਸ਼ ਲਾਉਂਦੇ ਹੋਏ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਦੱਖਣੀ ਸੂਬੇ ਯਾਲਾ 'ਚ ਜੱਜ ਖਨਾਕੋਰਨ ਪਿਆਨਚਾਨਾ ਨੇ ਸ਼ੁੱਕਰਵਾਰ ਨੂੰ ਪੰਜ ਲੋਕਾਂ ਨੂੰ ਦੋਸ਼ਾਂ ਤੋਂ ਬਰੀ ਕਰਨ ਤੋਂ ਬਾਅਦ ਅਦਾਲਤ ਕੰਪਲੈਕਸ 'ਚ ਛਾਤੀ 'ਚ ਗੋਲੀ ਮਾਰ ਲਈ, ਜਦਕਿ ਇਨ੍ਹਾਂ ਦੋਸ਼ਾਂ ਦੇ ਆਧਾਰ 'ਤੇ ਘੱਟ ਤੋਂ ਘੱਟ ਤਿੰਨ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਹੋ ਸਕਦੀ ਸੀ।

ਇੰਟਰਨੈੱਟ 'ਤੇ 25 ਪੇਜਾਂ ਦਾ ਇਕ ਦਸਤਾਵੇਜ਼ ਆਨਲਾਈਨ ਵਾਇਰਲ ਹੋ ਰਿਹਾ ਹੈ, ਜਿਸ ਨੂੰ ਪਿਆਨਚਾਨਾ ਦਾ ਲਿਖਿਆ ਹੋਇਆ ਦੱਸਿਆ ਜਾ ਰਿਹਾ ਹੈ। ਇਸ 'ਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਦੇ ਸੀਨੀਅਰਾਂ ਨੇ ਉਨ੍ਹਾਂ 'ਤੇ ਦਬਾਅ ਪਾਇਆ ਕਿ ਉਹ ਦੋਸ਼ੀਆਂ ਸਬੰਧੀ ਆਪਣਾ ਫੈਸਲਾ ਬਦਲ ਲੈਣ। ਦੱਸਿਆ ਜਾ ਰਿਹਾ ਹੈ ਕਿ ਇਹ ਦਸਤਾਵੇਜ਼ ਪਿਆਨਚਾਨਾ ਦੇ ਫੇਸਬੁੱਕ ਪੇਜ 'ਤੇ ਪੋਸਟ ਕੀਤਾ ਗਿਆ ਹੈ ਤੇ ਉਸ ਦੇ ਨਾਲ ਹੀ ਇਕ ਛੋਟਾ ਜਿਹਾ ਵੀਡੀਓ ਵੀ ਪੋਸਟ ਕੀਤਾ ਗਿਆ ਹੈ, ਜਿਸ 'ਚ ਇਹੀ ਦੋਸ਼ ਦੁਹਰਾਏ ਗਏ ਹਨ।

ਅਦਾਲਤ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਅਜਿਹਾ ਨਿੱਜੀ ਕਾਰਨਾਂ ਕਰਕੇ ਕੀਤਾ, ਜਦਕਿ ਕੁਝ ਕਾਨੂੰਨ ਮਾਹਰਾਂ ਨੇ ਉਨ੍ਹਾਂ ਦੇ ਇਨ੍ਹਾਂ ਦੋਸ਼ਾਂ ਦਾ ਸਮਰਥਨ ਕੀਤਾ ਹੈ ਕਿ ਨਿਆਪਾਲਿਕਾ 'ਚ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਰਹੀਆਂ ਹਨ।


author

Baljit Singh

Content Editor

Related News