ਟੈਕਸਾਸ ਦੇ ਗਵਰਨਰ ਵੱਲੋਂ ਸ਼ਰੀਆ ਕਾਨੂੰਨ ’ਤੇ ਪਾਬੰਦੀ ਲਾਉਣ ਦਾ ਐਲਾਨ

Monday, Sep 15, 2025 - 05:30 AM (IST)

ਟੈਕਸਾਸ ਦੇ ਗਵਰਨਰ ਵੱਲੋਂ ਸ਼ਰੀਆ ਕਾਨੂੰਨ ’ਤੇ ਪਾਬੰਦੀ ਲਾਉਣ ਦਾ ਐਲਾਨ

ਹਿਊਸਟਨ (ਭਾਸ਼ਾ) – ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਕਿਹਾ ਹੈ ਕਿ ਉਨ੍ਹਾਂ ਦੇ ਸੂਬੇ ਨੇ ਇਸਲਾਮੀ ਸ਼ਰੀਆ ਕਾਨੂੰਨ ਲਾਗੂ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਲੋਕਾਂ ਨੂੰ ਕਾਰੋਬਾਰਾਂ ਜਾਂ ਵਿਅਕਤੀਆਂ ’ਤੇ ‘ਸ਼ਰੀਆ ਪਾਲਣਾ’ ਥੋਪਣ ਦੀ ਕਿਸੇ ਵੀ ਕੋਸ਼ਿਸ਼ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।

ਐਬੋਟ ਦੀ ਇਹ ਟਿੱਪਣੀ ਹਿਊਸਟਨ ਤੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਈ  ਹੈ, ਜਿਸ ਵਿਚ ਇਕ ਮੌਲਵੀ ਨੂੰ ਲਾਊਡਸਪੀਕਰ ਰਾਹੀਂ ਦੁਕਾਨਦਾਰਾਂ ਨੂੰ ਸ਼ਰਾਬ, ਸੂਰ ਦਾ ਮਾਸ ਜਾਂ ਲਾਟਰੀ ਟਿਕਟਾਂ ਨਾ ਵੇਚਣ ਦੀ ਅਪੀਲ ਕਰਦੇ ਦੇਖਿਆ ਗਿਆ ਸੀ।   

ਐਬੋਟ ਨੇ ਮੰਗਲਵਾਰ ਨੂੰ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘ਮੈਂ ਟੈਕਸਾਸ ਵਿਚ ਸ਼ਰੀਆ ਕਾਨੂੰਨ ਅਤੇ ਸ਼ਰੀਆ ਕਾਨੂੰਨੀ ਪ੍ਰਕਿਰਿਆ ’ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ’ਤੇ ਦਸਤਖਤ ਕੀਤੇ ਹਨ। ਕਿਸੇ ਵੀ ਉਦਯੋਗ ਅਤੇ ਕਿਸੇ ਵੀ ਵਿਅਕਤੀ ਨੂੰ ਅਜਿਹੇ ਮੂਰਖਾਂ ਤੋਂ ਡਰਨਾ ਨਹੀਂ ਚਾਹੀਦਾ।


author

Inder Prajapati

Content Editor

Related News