ਟੈਕਸਾਸ : ਘਰ ਨੇੜਿਓਂ ਲਾਪਤਾ ਹੋਇਆ 3 ਸਾਲਾ ਲੜਕਾ 4 ਦਿਨਾਂ ਬਾਅਦ ਮਿਲਿਆ

Monday, Oct 11, 2021 - 01:37 AM (IST)

ਟੈਕਸਾਸ : ਘਰ ਨੇੜਿਓਂ ਲਾਪਤਾ ਹੋਇਆ 3 ਸਾਲਾ ਲੜਕਾ 4 ਦਿਨਾਂ ਬਾਅਦ ਮਿਲਿਆ

ਫਰਿਜ਼ਨੋ (ਕੈਲੀਫੋਰਨੀਆ)( ਗੁਰਿੰਦਰਜੀਤ ਨੀਟਾ ਮਾਛੀਕੇ)-ਟੈਕਸਾਸ 'ਚ ਇਕ ਘਰ ਨੇੜੀਓਂ ਲਾਪਤਾ ਹੋਇਆ ਇਕ 3 ਸਾਲ ਦਾ ਲੜਕਾ ਤਕਰੀਬਨ 4 ਦਿਨਾਂ ਬਾਅਦ ਸੁਰੱਖਿਅਤ ਮਿਲ ਗਿਆ ਹੈ। ਪੁਲਸ ਨੇ ਦੱਸਿਆ ਕਿ ਕ੍ਰਿਸਟੋਫਰ ਰੈਮੀਰੇਜ਼ ਨਾਮ ਦੇ ਇਸ ਲੜਕੇ ਨੂੰ ਆਖਰੀ ਵਾਰ ਗ੍ਰੀਮਜ਼ ਕਾਉਂਟੀ 'ਚ ਉਨ੍ਹਾਂ ਦੇ ਘਰ ਨੇੜੇ ਗੁਆਂਢੀਆਂ ਦੇ ਕੁੱਤੇ ਨਾਲ ਖੇਡਦੇ ਵੇਖਿਆ ਗਿਆ ਸੀ।

ਇਹ ਵੀ ਪੜ੍ਹੋ : ਕੈਲੀਫੋਰਨੀਆ ਦੇ ਗਵਰਨਰ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਮੀਡੀਆ ਦੀ ਸੁਰੱਖਿਆ ਲਈ ਬਿੱਲ 'ਤੇ ਕੀਤੇ ਦਸਤਖਤ

ਜਿਸ ਵੇਲੇ ਬੁੱਧਵਾਰ ਦੁਪਹਿਰ ਨੂੰ ਉਸ ਦੀ ਮਾਂ ਆਪਣੀ ਕਾਰ ਤੋਂ ਭੋਜਨ ਸਮੱਗਰੀ ਉਤਾਰ ਰਹੀ ਸੀ। ਉਹ ਕੁੱਤੇ ਦੇ ਪਿੱਛੇ ਜੰਗਲ 'ਚ ਗਿਆ ਸੀ, ਪਰ ਫਿਰ ਵਾਪਸ ਨਹੀਂ ਆਇਆ ਸੀ। ਇਸ ਲੜਕੇ ਦੇ ਲਾਪਤਾ ਹੋਣ ਮਗਰੋਂ ਐੱਫ.ਬੀ.ਆਈ. ਕਰਮਚਾਰੀਆਂ ਅਤੇ ਕਮਿਊਨਿਟੀ ਵਲੰਟੀਅਰਾਂ ਸਮੇਤ ਹੋਰ ਖੋਜ ਕਰਮਚਾਰੀਆਂ ਨੇ ਕਈ ਦਿਨਾਂ ਤੱਕ ਲੜਕੇ ਦੀ ਭਾਲ ਕੀਤੀ। ਪਰ ਸ਼ਨੀਵਾਰ ਨੂੰ ਟੈਕਸਾਸ ਇਕੁਸਰਚ, ਇਕ ਸੰਸਥਾ ਜੋ ਖੋਜ ਅਤੇ ਰਿਕਵਰੀ 'ਚ ਸਹਾਇਤਾ ਕਰਦੀ ਹੈ, ਨੇ ਐਲਾਨ ਕੀਤੀ ਕਿ ਕ੍ਰਿਸਟੋਫਰ ਲੱਭ ਲਿਆ ਗਿਆ ਹੈ।

ਇਹ ਵੀ ਪੜ੍ਹੋ : ਰਾਜਸਥਾਨ ਦੀ ਲੜਕੀ ਨੇ ਇਕ ਦਿਨ ਲਈ ਸੰਭਾਲੀ ਬ੍ਰਿਟਿਸ਼ ਹਾਈ ਕਮਿਸ਼ਨ ਦੀ ਕਮਾਨ

ਪੁਲਸ ਨੇ ਵੀ ਦੱਸਿਆ ਕਿ ਕ੍ਰਿਸਟੋਫਰ ਸ਼ਨੀਵਾਰ ਸਵੇਰੇ 11 ਵਜੇ ਦੇ ਕਰੀਬ ਜ਼ਿੰਦਾ ਅਤੇ ਸੁਰੱਖਿਅਤ ਪਾਇਆ ਗਿਆ। ਉਸ ਨੂੰ ਵੁਡਲੈਂਡਸ ਦੇ ਟੈਕਸਾਸ ਚਿਲਡਰਨ ਹਸਪਤਾਲ 'ਚ ਲਿਜਾਇਆ ਗਿਆ। ਪੁਲਸ ਅਨੁਸਾਰ ਉਹ ਥੋੜਾ ਥੱਕਿਆ ਹੋਇਆ ਅਤੇ ਡੀਹਾਈਡਰੇਟ ਹੋਣ ਦੇ ਨਾਲ ਨਾਲ ਭੁੱਖਾ ਪਰ ਸਮੁੱਚੇ ਤੌਰ 'ਤੇ ਸਿਹਤਮੰਦ ਸੀ। ਅਧਿਕਾਰੀਆਂ ਅਨੁਸਾਰ ਇਕ ਆਦਮੀ ਜਿਸ ਨੂੰ ਕ੍ਰਿਸਟੋਫਰ ਮਿਲਿਆ ਸੀ, ਨੇ ਆਪਣਾ ਨਾਂ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ : ਅਮਰੀਕਾ :  ਓਰੇਗਨ 'ਚ ਵੱਡੀ ਗਿਣਤੀ 'ਚ ਭੰਗ ਦੇ ਪੌਦੇ ਜ਼ਬਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News