ਕਾਂਗੋ ’ਚ ਅੱਤਵਾਦੀਆਂ ਨੇ 33 ਲੋਕਾਂ ਦਾ ਕੀਤਾ ਕਤਲ

Saturday, Nov 07, 2026 - 04:44 PM (IST)

ਕਾਂਗੋ ’ਚ ਅੱਤਵਾਦੀਆਂ ਨੇ 33 ਲੋਕਾਂ ਦਾ ਕੀਤਾ ਕਤਲ

ਬੇਨੀ (ਏਜੰਸੀ)- ਮੱਧ ਅਫ਼ਰੀਕੀ ਦੇਸ਼ ਕਾਂਗੋ ਦੇ ਪੂਰਬੀ ਹਿੱਸੇ ’ਚ ਇਸਲਾਮਿਕ ਸਟੇਟ (ਆਈ. ਐੱਸ.) ਨਾਲ ਜੁੜੇ ਅੱਤਵਾਦੀਆਂ ਨੇ ਵੀਰਵਾਰ ਰਾਤ ਨੂੰ ਇਕ ਪਿੰਡ ’ਤੇ ਹਮਲਾ ਕਰਕੇ ਘੱਟੋ-ਘੱਟ 33 ਲੋਕਾਂ ਦਾ ਕਤਲ ਕਰ ਦਿੱਤਾ ਅਤੇ ਕਈ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਤੇ ਲੁੱਟ-ਖੋਹ ਕੀਤੀ।

ਸਥਾਨਕ ਨਾਗਰਿਕ ਸਮਾਜ ਸੰਗਠਨ ਦੇ ਮੁਖੀ ਜਸਟਿਨ ਪਾਲੂਕੂ ਨੇ ਦੱਸਿਆ ਕਿ ਉੱਤਰੀ ਕੀਵੂ ਸੂਬੇ ਦੇ ਕੈਂਟਾਈਨ ਪਿੰਡ ’ਤੇ ਹੋਏ ਇਸ ਹਮਲੇ ਲਈ ‘ਅਲਾਇਡ ਡੈਮੋਕ੍ਰੇਟਿਕ ਫੋਰਸਿਜ਼’ (ਏ. ਡੀ. ਐੱਫ.) ਜ਼ਿੰਮੇਵਾਰ ਹੈ। ਪਾਲੂਕੂ ਨੇ ਕਿਹਾ, ‘ਹੁਣ ਤੱਕ 33 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਅਤੇ 50 ਤੋਂ ਵੱਧ ਘਰਾਂ ਨੂੰ ਅੱਗ ਦੇ ਹਵਾਲੇ ਕੀਤੇ ਜਾਣ ਤੋਂ ਇਲਾਵਾ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ।’


author

cherry

Content Editor

Related News