ਚੋਣਾਂ ''ਚ ਗੜਬੜੀ ਦਾ ਨਹੀਂ ਮਿਲਿਆ ਕੋਈ ਸਬੂਤ ! ਇਜ਼ਰਾਈਲੀ ਚੋਣ ਕਮਿਸ਼ਨ ਨੇ ਦੋਸ਼ਾਂ ਨੂੰ ਕੀਤਾ ਖਾਰਜ
Thursday, Nov 05, 2026 - 10:27 AM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਦੇ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ ਹਫ਼ਤੇ ਹੋਈਆਂ ਚੋਣਾਂ ’ਚ ਗੜਬੜੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਸ ਨਾਲ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਝਟਕਾ ਲੱਗਾ ਹੈ, ਜਿਨ੍ਹਾਂ ਨੇ ਵੋਟਿੰਗ ਵਿਚ ਵਿਦੇਸ਼ੀ ਦਖਲਅੰਦਾਜ਼ੀ ਅਤੇ ਵੋਟ ਚੋਰੀ ਦੇ ਦੋਸ਼ ਲਾਏ ਸਨ।
ਨੇਤਨਯਾਹੂ ਨੇ ਦਾਅਵਾ ਕੀਤਾ ਸੀ ਕਿ ਅਰਬ ਅਗਵਾਈ ਵਾਲੀਆਂ ਪਾਰਟੀਆਂ ਨੇ ਵੋਟਾਂ ਚੋਰੀ ਕੀਤੀਆਂ ਹਨ। ਹਾਲਾਂਕਿ, ਕਮਿਸ਼ਨ ਦੀ ਜਾਂਚ ਵਿਚ ਅਜਿਹੀ ਕੋਈ ਗੜਬੜੀ ਸਾਹਮਣੇ ਨਹੀਂ ਆਈ, ਜਿਸ ਨਾਲ ਚੋਣਾਂ ਦੀ ਨਿਰਪੱਖਤਾ ਜਾਂ ਨਤੀਜੇ ਪ੍ਰਭਾਵਿਤ ਹੋਏ ਹੋਣ।
ਇਹ ਵੀ ਪੜ੍ਹੋ- ਹਾਰ ਗਏ ਟਰੰਪ ! ਹੁਣ ਨਹੀਂ ਕਰ ਸਕਣਗੇ 'ਮਨਮਰਜ਼ੀ', ਅਮਰੀਕਾ ਦੇ ਦੋਵਾਂ ਸਦਨਾਂ 'ਚ ਡੈਮੋਕ੍ਰੇਟਸ ਦੀ ਧਮਾਕੇਦਾਰ ਜਿੱਤ
ਕਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ ਡੀਨ ਲਿਵਨੇ ਨੇ ਕਿਹਾ ਕਿ ਸਾਰੀਆਂ ਸ਼ਿਕਾਇਤਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਪਰ ਚੋਣ ਨਤੀਜਿਆਂ ਨੂੰ ਰੱਦ ਠਹਿਰਾਉਣ ਦਾ ਕੋਈ ਆਧਾਰ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਨਤੀਜੇ ਰਸਮੀ ਤੌਰ ’ਤੇ ਜਾਰੀ ਕੀਤੇ ਜਾਣਗੇ। ਦੂਜੇ ਪਾਸੇ, ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਾਂਚ ਖੁਫੀਆ ਏਜੰਸੀ ਸ਼ਿਨ ਬੇਟ ਵੱਖਰੇ ਤੌਰ ’ਤੇ ਕਰ ਰਹੀ ਹੈ।
ਚੋਣਾਂ ’ਚ ਨੇਤਨਯਾਹੂ ਦੇ ਧਾਰਮਿਕ-ਰਾਸ਼ਟਰਵਾਦੀ ਗੱਠਜੋੜ ਨੂੰ ਸੰਸਦ ’ਚ ਬਹੁਮਤ ਨਹੀਂ ਮਿਲਿਆ, ਜਦਕਿ ਅਰਬ ਅਗਵਾਈ ਵਾਲੀਆਂ ਪਾਰਟੀਆਂ ਨੇ ਵਾਧਾ ਹਾਸਲ ਕੀਤਾ। ਹੁਣ ਰਾਸ਼ਟਰਪਤੀ ਇਸਾਕ ਹਰਜ਼ੋਗ ਸਰਕਾਰ ਬਣਾਉਣ ਲਈ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ। ਨੇਤਨਯਾਹੂ ਅਤੇ ਵਿਰੋਧੀ ਧਿਰ ਦੇ ਨੇਤਾ ਗਾਦੀ ਆਈਜ਼ਨਕੋਟ ਦੇ ਸਾਹਮਣੇ ਗੱਠਜੋੜ ਬਣਾਉਣ ਦੀ ਚੁਣੌਤੀ ਹੈ। ਜੇ ਕੋਈ ਵੀ ਬਹੁਮਤ ਨਹੀਂ ਜੁਟਾ ਪਾਉਂਦਾ ਤਾਂ ਅਗਲੇ ਸਾਲ ਫਿਰ ਚੋਣਾਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ- Breaking News ; 'ਅਗਨੀਵੀਰਾਂ' ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
