ਪਾਕਿਸਤਾਨ ''ਚ ਅਦਾਲਤ ਦੇ ਬਾਹਰ ਹੋਏ 3 ਬੰਬ ਧਮਾਕੇ, 7 ਲੋਕਾਂ ਦੀ ਮੌਤ

02/21/2017 4:07:11 PM

ਪੇਸ਼ਾਵਰ— ਮੰਗਲਵਾਰ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ''ਚ ਇਕ ਅਦਾਲਤ ਦੇ ਬਾਹਰ ਅੱਤਵਾਦੀਆਂ ਵਲੋਂ ਤਿੰਨ ਬੰਬ ਧਮਾਕੇ ਕੀਤੇ ਗਏ। ਇਨ੍ਹਾਂ ਆਤਮਘਾਤੀ ਧਮਾਕਿਆਂ ''ਚ 7 ਲੋਕ ਮਾਰੇ ਗਏ ਅਤੇ 14 ਲੋਕ ਜ਼ਖਮੀ ਹੋ ਗਏ। ਪੁਲਸ ਮੁਤਾਬਕ ਇਹ ਬੰਬ ਧਮਾਕੇ ਉੱਤਰੀ-ਪੱਛਮੀ ਚਰਸੱਦਾ ਜ਼ਿਲੇ ਦੇ ਤਾਂਗੀ ਸ਼ਹਿਰ ''ਚ ਹੋਏ। ਤਿੰਨ ਹਮਲਾਵਰਾਂ ਨੇ ਤਾਂਗੀ ਸ਼ਹਿਰ ਸਥਿਤ ਅਦਾਲਤ ਕੰਪਲੈਕਸ ''ਚ ਮੁੱਖ ਗੇਟ ਦੇ ਰਸਤਿਓਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਗ੍ਰੇਨੇਡ ਸੁੱਟੇ ਅਤੇ ਗੋਲੀਬਾਰੀ ਵੀ ਕੀਤੀ। ਇਸ ਤੋਂ ਬਾਅਦ ਉੱਥੇ ਮੌਜੂਦ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਜਵਾਬੀ ਗੋਲੀਬਾਰੀ ਕੀਤੀ। 
ਪੁਲਸ ਮੁਤਾਬਕ ਫੌਜ ਦੇ ਜਵਾਨਾਂ ਵਲੋਂ ਗੇਟ ''ਤੇ ਹੋਈ ਗੋਲੀਬਾਰੀ ''ਚ ਇਕ ਬੰਬ ਹਮਲਾਵਰ ਮਾਰਿਆ ਗਿਆ ਅਤੇ ਦੂਜੇ ਨੂੰ ਅਦਾਲਤ ''ਚ ਦਾਖਲ ਹੋਣ ''ਤੇ ਮਾਰ ਦਿੱਤਾ ਗਿਆ। ਤੀਜੇ ਬੰਬ ਹਮਲਾਵਰ ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ। 
ਓਧਰ ਚਰਸੱਦਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੱੱਜ ਅਤੇ ਵਕੀਲ ਸੁਰੱਖਿਅਤ ਹਨ। ਉਨ੍ਹਾਂ ਨੇ ਕਿਹਾ ਕਿ ਸਖਤ ਸੁਰੱਖਿਆ ਕਾਰਨ ਬੰਬ ਹਮਲਾਵਰ ਅਦਾਲਤ ''ਚ ਦਾਖਲ ਨਹੀਂ ਹੋ ਸਕੇ ਪਰ ਉਹ ਕੰਪਲੈਕਸ ਵਿਚ ਦਾਖਲ ਹੋ ਗਏ। ਉਨ੍ਹਾਂ ਦੱਸਿਆ ਕਿ ਖੋਜੀ ਅਤੇ ਬਚਾਅ ਮੁਹਿੰਮ ਜਾਰੀ ਹੈ। 
ਦੱਸਣ ਯੋਗ ਹੈ ਕਿ ਪਾਕਿਸਤਾਨ ''ਚ ਹਾਲ ਦੇ ਸਮੇਂ ''ਚ ਹੋਏ ਵੱਖ-ਵੱਖ ਅੱਤਵਾਦੀ ਹਮਲਿਆਂ ਕਾਰਨ ਸੁਰੱਖਿਆ ਸਖਤ ਕੀਤੀ ਗਈ ਹੈ। ਬੀਤੇ ਵੀਰਵਾਰ ਨੂੰ ਸਿੰਧ ਸੂਬੇ ਦੀ ਮਸ਼ਹੂਰ ਸੂਫੀ ਦਰਗਾਹ ''ਚ ਆਤਮਘਾਤੀ ਹਮਲਾ ਹੋਇਆ, ਜਿਸ ''ਚ 100 ਤੋਂ ਵਧ ਲੋਕ ਮਾਰੇ ਗਏ। ਇਸ ਹਮਲੇ ਤੋਂ ਬਾਅਦ ਫੌਜ ਨੇ ਅੱਤਵਾਦੀਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਅਤੇ ਦੇਸ਼ ਭਰ ''ਚ 130 ਤੋਂ ਵਧ ਅੱਤਵਾਦੀਆਂ ਨੂੰ ਮਾਰ ਡਿਗਾਉਣ ਦਾ ਦਾਅਵਾ ਕੀਤਾ ਹੈ।

Tanu

News Editor

Related News