ਹਾਫਿਜ਼ ਸਈਦ ਖਿਲਾਫ ਅੱਤਵਾਦੀ ਫੰਡਿੰਗ ਦੇ ਦੋਸ਼ਾਂ ਦੀ ਸੁਣਵਾਈ 7 ਦਸੰਬਰ ਤੋਂ

12/01/2019 3:19:16 AM

ਲਾਹੌਰ (ਏਜੰਸੀ)- ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ ਦੇ ਸਰਗਨਾ ਹਾਫਿਜ਼ ਸਈਦ ਦੇ ਖਿਲਾਫ ਅੱਤਵਾਦੀ ਫੰਡਿੰਗ ਦੇ ਦੋਸ਼ਾਂ ਨੂੰ ਲੈ ਕੇ ਅੱਤਵਾਦ ਵਿਰੋਧੀ ਅਦਾਲਤ ਵਿਚ ਅਗਲੇ ਮਹੀਨੇ ਸੁਣਵਾਈ ਸ਼ੁਰੂ ਹੋਵੇਗੀ। ਲਾਹੌਰ 'ਚ ਅੱਤਵਾਦ ਵਿਰੋਧੀ ਕੋਰਟ (ਏ.ਟੀ.ਸੀ.) ਨੇ ਸ਼ਨੀਵਾਰ ਨੂੰ ਸਈਦ ਅਤੇ ਉਸ ਦੇ ਸਹਿਯੋਗੀਆਂ ਦੇ ਖਿਲਾਫ ਅੱਤਵਾਦ ਦੀ ਆਰਥਿਕ ਮਦਦ ਕਰਨ ਦੇ ਦੋਸ਼ੀਆਂ ਦੀ ਸੁਣਵਾਈ ਕੀਤੀ। ਕੋਰਟ ਨੇ ਮਾਮਲੇ ਵਿਚ ਹਾਫਿਜ਼ ਅਤੇ ਹੋਰਾਂ ਦੇ ਖਿਲਾਫ ਦੋਸ਼ ਤੈਅ ਕਰਨ ਲਈ 7 ਦਸੰਬਰ ਦੀ ਮਿਤੀ ਤੈਅ ਕਰ ਦਿੱਤੀ।

ਸ਼ਨੀਵਾਰ ਨੂੰ ਸਖ਼ਤ ਸੁਰੱਖਿਆ ਵਿਚਾਲੇ ਜਮਾਤ-ਉਦ-ਦਾਅਵਾ ਸਰਗਨਾ ਨੂੰ ਕੋਟ ਲਖਪਤ ਜੇਲ ਤੋਂ ਏ.ਟੀ.ਸੀ. ਲਿਆਂਦਾ ਗਿਆ ਸੀ। ਸੁਣਵਾਈ ਤੋਂ ਬਾਅਦ ਕੋਰਟ ਦੇ ਇਕ ਅਧਿਕਾਰੀ ਨੇ ਕਿਹਾ ਕਿ ਏ.ਟੀ.ਸੀ. ਜੱਜ ਅਰਸ਼ਦ ਹੁਸੈਨ ਭੁੱਟਾ ਨੇ ਇਸਤਗਾਸਾ ਅਤੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਈਦ ਅਤੇ ਹੋਰ ਦੇ ਖਿਲਾਫ ਦੋਸ਼ ਤੈਅ ਕਰਨ ਲਈ 7 ਦਸੰਬਰ ਦੀ ਤਰੀਕ ਤੈਅ ਕਰ ਦਿੱਤੀ। ਅਧਿਕਾਰੀ ਨੇ ਕਿਹਾ ਕਿ ਸਰਕਾਰੀ ਵਕੀਲ ਅਬਦੁਰ ਰਊਫ ਭੱਟੀ ਨੇ ਛੇਤੀ ਨਿਪਟਾਰੇ ਲਈ ਕੋਰਟ ਤੋਂ ਮਾਮਲੇ ਦੀ ਰੁਜ਼ਾਨਾ ਸੁਣਵਾਈ ਕਰਨ ਦੀ ਅਪੀਲ ਕੀਤੀ। ਸਈਦ ਦੇ ਵਕੀਲ ਨੇ ਇਸ ਦਾ ਵਿਰੋਧ ਕੀਤਾ। ਅਧਿਕਾਰੀ ਨੇ ਕਿਹਾ ਕਿ ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਸਬੂਤਾਂ ਅਤੇ ਯੋਗਤਾ ਨੂੰ ਲੈ ਕੇ ਸੁਣਵਾਈ ਪੂਰੀ ਕਰਨੀ ਹੈ।

ਪੁਲਸ ਵਲੋਂ ਕੀਤੀ ਗਈ ਸੁਰੱਖਿਆ ਵਿਵਸਥਾ ਦੇ ਕਾਰਨ ਸੁਣਵਾਈ ਨੂੰ ਸੁਣਵਾਈ ਕਵਰ ਕਰਨ ਲਈ ਅਦਾਲਤ ਦੇ ਕਮਰੇ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਨੇ ਸਈਦ ਅਤੇ ਉਸ ਦੇ ਸਹਿਯੋਗੀਆਂ ਦੇ ਖਿਲਾਫ ਅੱਤਵਾਦੀ ਫੰਡਿੰਗ ਦੇ ਦੋਸ਼ਾਂ ਵਿਚ ਪੰਜਾਬ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ 23 ਸ਼ੁਰੂਆਤੀ ਦਰਜ ਕੀਤੀ ਸੀ ਅਤੇ ਹਾਫਿਜ਼ ਸਈਦ ਨੂੰ 17 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ।


Sunny Mehra

Content Editor

Related News