ਪਾਕਿਸਤਾਨ 'ਚ ਪੁਲਸ ਟ੍ਰੇਨਿੰਗ ਸਕੂਲ 'ਤੇ ਅੱਤਵਾਦੀ ਹਮਲਾ, ਗੇਟ 'ਤੇ ਸੁੱਟਿਆ ਹੈਂਡ ਗ੍ਰਨੇਡ

Sunday, Nov 13, 2022 - 02:48 AM (IST)

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਖੈਬਰ ਪਖਤੂਨਖਵਾ (ਕੇਪੀਕੇ) ਸੂਬੇ 'ਚ ਸ਼ਨੀਵਾਰ ਨੂੰ ਅੱਤਵਾਦੀਆਂ ਦੇ ਇਕ ਸਮੂਹ ਨੇ ਪੁਲਸ ਟ੍ਰੇਨਿੰਗ ਸਕੂਲ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਣਪਛਾਤੇ ਮੋਟਰਸਾਈਕਲ ਸਵਾਰ ਅੱਤਵਾਦੀਆਂ ਨੇ ਕੇਪੀਕੇ ਸੂਬੇ ਵਿੱਚ ਪੁਲਸ ਸਿਖਲਾਈ ਸਕੂਲ ਕੋਹਾਟ ਦੇ ਮੁੱਖ ਗੇਟ 'ਤੇ ਇਕ ਹੈਂਡ ਗ੍ਰਨੇਡ ਸੁੱਟਿਆ।

ਇਹ ਵੀ ਪੜ੍ਹੋ : ਗੁਜਰਾਤ ਚੋਣਾਂ ’ਚ ਕਿਤੇ ਨਨਾਣ-ਭਰਜਾਈ, ਕਿਤੇ ਭਰਾ-ਭਰਾ ਅਤੇ ਕਿਤੇ ਪਿਓ-ਪੁੱਤ ਦੇ ਦਰਮਿਆਨ ਵੀ ਹੋਵੇਗੀ ਟੱਕਰ

ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ। ਇਸ ਤੋਂ ਬਾਅਦ ਪੁਲਸ ਨੇ ਤਲਾਸ਼ੀ ਮੁਹਿੰਮ ਚਲਾਈ ਅਤੇ ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ। ਇਸ ਮਾਮਲੇ 'ਚ ਇਲਾਕੇ 'ਚੋਂ 50 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨ 'ਚ ਪੁਲਸ ਥਾਣਿਆਂ ਅਤੇ ਵਿਭਾਗ ਨਾਲ ਸਬੰਧਤ ਅਦਾਰਿਆਂ 'ਤੇ ਹਮਲੇ ਆਮ ਹਨ। ਪਾਕਿਸਤਾਨ ਦੇ ਸਿੰਧ ਸੂਬੇ ਵਿਚ ਪਿਛਲੇ ਹਫ਼ਤੇ 150 ਤੋਂ ਵੱਧ ਡਾਕੂਆਂ ਨੇ ਇਕ ਪੁਲਸ ਸਟੇਸ਼ਨ 'ਤੇ ਹਮਲਾ ਕੀਤਾ ਸੀ, ਜਿਸ ਵਿਚ ਡਿਪਟੀ ਸੁਪਰਡੈਂਟ ਰੈਂਕ ਦੇ ਅਧਿਕਾਰੀ ਸਮੇਤ ਘੱਟੋ-ਘੱਟ 5 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : SGPC ਦੀ ਚੋਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਬਿਕਰਮ ਮਜੀਠੀਆ ਬਾਰੇ ਕਹੀਆਂ ਇਹ ਗੱਲਾਂ (ਵੀਡੀਓ)

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News