ਸਰਹੱਦ ਪਾਰ: ਪੈਟਰੋਲਿੰਗ ਪੁਲਸ ਵੈਨ ’ਤੇ ਅੱਤਵਾਦੀ ਹਮਲਾ, 1 ਪੁਲਸ ਅਧਿਕਾਰੀ ਤੇ 3 ਅੱਤਵਾਦੀਆਂ ਦੀ ਮੌਤ

Sunday, Feb 11, 2024 - 04:58 PM (IST)

ਸਰਹੱਦ ਪਾਰ: ਪੈਟਰੋਲਿੰਗ ਪੁਲਸ ਵੈਨ ’ਤੇ ਅੱਤਵਾਦੀ ਹਮਲਾ, 1 ਪੁਲਸ ਅਧਿਕਾਰੀ ਤੇ 3 ਅੱਤਵਾਦੀਆਂ ਦੀ ਮੌਤ

ਅੰਮ੍ਰਿਤਸਰ/ਇਸਲਾਮਾਬਾਦ (ਕੱਕੜ)-ਪਾਕਿਸਤਾਨ ’ਚ ਚੋਣਾਂ ’ਚ ਅੱਤਵਾਦੀ ਹਮਲੇ ਅਤੇ ਚੋਣਾਂ ਤੋਂ ਬਾਅਦ ਸ਼ਨੀਵਾਰ ਖੈਬਰ ਪਖ਼ਤੂਨਖਵਾ ਸੂਬੇ ’ਚ ਇਕ ਪੁਲਸ ਮੋਬਾਈਲ ਵੈਨ ’ਤੇ ਹੋਏ ਹਮਲੇ ਤੋਂ ਬਾਅਦ ਹੋਈ ਗੋਲੀਬਾਰੀ ’ਚ ਤਿੰਨ ਅੱਤਵਾਦੀ ਮਾਰੇ ਗਏ ਅਤੇ ਇਸ ਗੋਲੀਬਾਰੀ ’ਚ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ। 

ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਦੱਖਣੀ ਵਜ਼ੀਰਿਸਤਾਨ ਦੀ ਸਰਹੱਦ ਨਾਲ ਲੱਗਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਇਕ ਇਲਾਕੇ ’ਚ ਪੈਟਰੋਲਿੰਗ ਕਰ ਰਹੀ ਪੁਲਸ ਵੈਨ ’ਤੇ ਅਣਪਛਾਤੇ ਅੱਤਵਾਦੀਆਂ ਵੱਲੋਂ ਅੰਨ੍ਹੇਵਾਹ ਗੋਲ਼ੀਬਾਰੀ ਕੀਤੀ ਗਈ, ਜਿਸ ’ਚ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ। ਇਸ ਹਮਲੇ ਤੋਂ ਬਾਅਦ ਪੁਲਸ ਵੱਲੋਂ ਅੱਤਵਾਦੀਆਂ ਵਿਚਕਾਰ ਹੋਈ ਗੋਲ਼ੀਬਾਰੀ ’ਚ 3 ਅੱਤਵਾਦੀਆਂ ਨੂੰ ਮਾਰ ਿਦੱਤਾ ਹੈ ਅਤੇ ਇਸ ਤੋਂ ਬਾਅਦ ਇਲਾਕੇ ਨੂੰ ਘੇਰ ਲਿਆ ਗਿਆ।

ਇਹ ਵੀ ਪੜ੍ਹੋ: ਮਾਹਿਲਪੁਰ 'ਚ ਕਲਾਥ ਹਾਊਸ 'ਤੇ ਚਲਾਈਆਂ ਤਾਬੜਤੋੜ ਗੋਲ਼ੀਆਂ, ਮੁੰਡੇ ਨੂੰ ਦਿੱਤੀ ਚਿੱਠੀ, 5 ਕਰੋੜ ਫਿਰੌਤੀ ਦੀ ਰੱਖੀ ਮੰਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News