ਕਾਂਗੋ ''ਚ ਅੱਤਵਾਦੀ ਹਮਲੇ ''ਚ 19 ਲੋਕਾਂ ਦੀ ਮੌਤ
Tuesday, Nov 16, 2021 - 01:46 AM (IST)
ਕਿਨਸ਼ਾਸਾ — ਅਫਰੀਕੀ ਗਣਰਾਜ ਕਾਂਗੋ ਦੇ ਇਟੂਰੀ ਸੂਬੇ ਦੇ ਤਚਾਬੁਸਿਕੂ ਪਿੰਡ 'ਚ ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਰਿਪੋਰਟ ਦਿੱਤੀ ਹੈ। ਐਕਚੁਆਲਾਈਟ ਨਿਊਜ਼ ਪੋਰਟਲ ਦੇ ਅਨੁਸਾਰ, ਇਟੂਰੀ ਸੂਬੇ ਵਿੱਚ ਝੜਪਾਂ ਵਿੱਚ ਕਿੰਨੇ ਨਾਗਰਿਕ ਅਤੇ ਹਮਲਾਵਰ ਮਾਰੇ ਗਏ ਹਨ, ਇਹ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਤਸੇਰੇ ਸਮੂਹ ਦੇ ਮੁਖੀ ਜਮੁੰਡੂ ਬਤਾਗੁਰਾ ਨੇ ਪੋਰਟਲ ਨੂੰ ਦੱਸਿਆ, ''ਸਾਨੂੰ ਘਟਨਾ ਸਥਾਨ 'ਤੇ 19 ਲਾਸ਼ਾਂ ਮਿਲੀਆਂ ਹਨ ਅਤੇ ਅੱਜ ਸਵੇਰੇ ਹੋਏ ਹਮਲੇ 'ਚ 30 ਤੋਂ ਵੱਧ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਹਾਲਾਂਕਿ ਇਹ ਅੰਦਾਜ਼ਾ ਹੈ, ਕਿਉਂਕਿ ਬਹੁਤ ਸਾਰੇ ਲੋਕ ਜੰਗਲ ਵਿੱਚ ਪਨਾਹ ਲੈ ਰਹੇ ਹਨ, ਉਨ੍ਹਾਂ ਦੀ ਭਾਲ ਜਾਰੀ ਹੈ।” ਸਥਾਨਕ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਹਮਲੇ ਪਿੱਛੇ ਕਾਂਗੋ ਦੇ ਦੇਸ਼ ਭਗਤ ਏਕਤਾਵਾਦੀ ਬਲਾਂ ਦੇ ਅੱਤਵਾਦੀਆਂ ਦਾ ਹੱਥ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।