ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖਤਰਾ : ਜੈਸ਼ੰਕਰ

Tuesday, Feb 23, 2021 - 09:47 PM (IST)

ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖਤਰਾ : ਜੈਸ਼ੰਕਰ

ਜੇਨੇਵਾ-ਅੱਤਵਾਦ ਨੂੰ ਮਨੁੱਖਤਾ ਲਈ ਸਭ ਤੋਂ ਵੱਡਾ ਖਤਰਾ ਦੱਸਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਅੱਤਵਾਦ ਨੂੰ ਕਦੇ ਸਹੀ ਨਹੀਂ ਠਹਿਰਾਇਆ ਜਾ ਸਕਦਾ ਅਤੇ ਨਾ ਹੀ ਇਸ ਦੇ ਪ੍ਰਾਯੋਜਕਾਂ ਦੀ ਤੁਲਨਾ ਪੀੜਤਾਂ ਨਾਲ ਕੀਤੀ ਜਾ ਸਕਦੀ ਹੈ। ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 46ਵੇਂ ਸੈਸ਼ਨ ਦੇ ਉੱਚ ਪੱਧਰੀ ਖੰਡ ਨੂੰ ਸੰਬੋਧਿਤ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਮਨੁੱਖਤਾ ਵਿਰੋਧ ਅਪਰਾਧ ਹੈ ਅਤੇ ਇਹ ਜੀਵਨ ਦੇ ਅਧਿਕਾਰ ਦੇ ਸਭ ਤੋਂ ਬੁਨਿਆਦੀ ਮਨੁੱਖਈ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ।

ਇਹ ਵੀ ਪੜ੍ਹੋ -ਬ੍ਰਿਟਿਸ਼ ਮਹਾਰਾਣੀ ਦੇ ਰਿਸ਼ਤੇਦਾਰ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 10 ਮਹੀਨੇ ਦੀ ਕੈਦ

ਉਨ੍ਹਾਂ ਨੇ ਡਿਜੀਟਲ ਤਰੀਕੇ ਨਾਲ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਤਵਾਦ ਮਨੁੱਖੀ ਜਾਤੀ ਲਈ ਸਭ ਤੋਂ ਗੰਭੀਰ ਖਤਰਿਆਂ 'ਚੋਂ ਇਕ ਹੈ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਸ ਦਾ ਪੀੜਤ ਹੋਣ ਦੇ ਨਾਤੇ ਅੱਤਵਾਦ ਵਿਰੁੱਧ ਗਲੋਬਲੀ ਕਾਰਵਾਈ 'ਚ ਭਾਰਤ ਸਭ ਤੋਂ ਅਗੇ ਰਿਹਾ ਹੈ। ਇਹ ਸਿਰਫ ਉਸ ਵੇਲੇ ਹੋ ਸਕਦਾ ਹੈ ਜਦ ਮਨੁੱਖੀ ਅਧਿਕਾਰਾਂ ਨਾਲ ਨਜਿੱਠਣ ਵਾਲੀਆਂ ਸੰਸਥਾਵਾਂ ਸਮੇਤ ਸਾਰਿਆਂ ਨੂੰ ਇਸ ਦਾ ਸਪੱਸ਼ਟ ਅਹਿਸਾਸ ਹੋ ਕਿ ਅੱਤਵਾਦ ਨੂੰ ਕਦੇ ਸਹੀ ਨਹੀਂ ਠਹਿਰਾਇਆ ਜਾ ਸਕਦਾ ਨਾ ਹੀ ਇਸ ਦੇ ਪ੍ਰਾਯੋਜਕਾਂ ਦੀ ਤੁਲਨਾ ਪੀੜਤਾਂ ਨਾਲ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਅੱਤਵਾਦ ਨਾਲ ਨਜਿੱਠਣ ਲਈ ਪਿਛਲੇ ਮਹੀਨੇ ਸੰਯੁਕਤ ਰਾਸ਼ਟਰ 'ਚ ਅੱਠ ਸੂਤਰੀ ਕਾਰਜਯੋਜਨਾ ਪੇਸ਼ ਕੀਤੀ ਸੀ।

ਇਹ ਵੀ ਪੜ੍ਹੋ -ਪਾਕਿ : ਪਿਛਲੇ 50 ਸਾਲਾਂ 'ਚ ਰੇਲਵੇ ਨੂੰ ਹੋਇਆ ਕਰੀਬ 1.2 ਟ੍ਰਿਲੀਅਨ ਰੁਪਏ ਦਾ ਘਾਟਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News