PoK ''ਚ ਪ੍ਰਦਰਸ਼ਨ ਕਰਨ ਵਾਲੇ ਲੋਕਾਂ ''ਤੇ ਅੱਤਵਾਦ ਦਾ ਕੇਸ

Thursday, Jan 13, 2022 - 12:45 PM (IST)

PoK ''ਚ ਪ੍ਰਦਰਸ਼ਨ ਕਰਨ ਵਾਲੇ ਲੋਕਾਂ ''ਤੇ ਅੱਤਵਾਦ ਦਾ ਕੇਸ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟੀਸਤਾਨ ਦੇ ਲੋਕ ਕੜਾਕੇ ਦੀ ਠੰਡ ਵਿਚ ਬਿਜਲੀ ਕਟੌਤੀ ਅਤੇ ਖਾਧ ਸਮੱਗਰੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਪਰੇਸ਼ਾਨ ਲੋਕਾਂ ਨੇ ਇਕਜੁੱਟ ਹੋ ਕੇ ਇਮਰਾਨ ਸਰਕਾਰ ਖ਼ਿਲਾਫ਼ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕੀਤਾ। ਰਿਪੋਰਟਾਂ ਮੁਤਾਬਕ ਗਿਲਗਿਤ-ਬਾਲਟੀਸਤਾਨ ਵਿਚ ਇਹਨੀਂ ਦਿਨੀਂ ਪਾਰਾ ਮਾਈਨਸ 21 ਡਿਗਰੀ ਹੈ। ਇੰਨੇ ਠੰਡੇ ਮੌਸਮ ਵਿਚ ਬਿਜਲੀ ਕਟੌਤੀ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਨਾਈਜੀਰੀਆ ਦੇ ਲੋਕਾਂ ਨੂੰ ਰਾਹਤ, ਸਰਕਾਰ ਨੇ ਸੱਤ ਮਹੀਨਿਆਂ ਬਾਅਦ ਟਵਿੱਟਰ ਤੋਂ ਹਟਾਈ ਪਾਬੰਦੀ

ਇਕ ਕਾਰਕੁਨ ਨੇ ਦੱਸਿਆ ਕਿ ਸਰਕਾਰ ਨੇ ਸਮੱਸਿਆ ਹੱਲ ਕਰਨ ਦੀ ਬਾਜਏ ਦਮਨਕਾਰੀ ਰੁਖ਼ ਅਰਨਾ ਲਿਆ ਹੈ। ਬਿਜਲੀ ਕਟੌਤੀ ਬੰਦ ਕਰਨ ਦੀ ਮੰਗ ਕਰ ਰਹੇ ਲੋਕਾਂ 'ਤੇ ਅੱਤਵਾਦ ਕਾਨੂੰਨ ਦੇ ਤਹਿਤ ਕੇਸ ਲਗਾ ਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐੱਫ.ਆਈ.ਆਰ ਵਿਚ ਕਿਹਾ ਗਿਆ ਹੈਕਿ ਅਫਸਰਾਂ ਨੇ ਮੰਗਾਂ 'ਤੇ ਭਰੋਸਾ ਦਿੱਤਾ, ਇਸ ਦੇ ਬਾਵਜੂਦ ਲੋਕ ਹਿੰਸਾ ਕਰਨ ਲੱਗੇ।


author

Vandana

Content Editor

Related News