ਅਮਰੀਕਾ ''ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, 2 ਲੋਕਾਂ ਦੀ ਮੌਤ, ਕਈ ਘਰ ਨੁਕਸਾਨੇ

Thursday, Dec 01, 2022 - 01:30 AM (IST)

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਮਿਸੀਸਿਪੀ ਅਤੇ ਅਲਬਾਮਾ ਵਿੱਚ ਤੂਫਾਨ ਨੇ ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ, ਇਕ ਫਾਇਰ ਸਟੇਸ਼ਨ ਨੂੰ ਤਬਾਹ ਕਰ ਦਿੱਤਾ, ਕਰਿਆਨੇ ਦੀ ਦੁਕਾਨ 'ਚ ਕੁਝ ਲੋਕ ਫਸ ਗਏ ਅਤੇ ਇਕ ਅਪਾਰਟਮੈਂਟ ਕੰਪਲੈਕਸ ਦੀ ਛੱਤ ਡਿੱਗ ਗਈ। ਬੁੱਧਵਾਰ ਨੂੰ 'ਡੀਪ ਸਾਊਥ' ਦੇ ਕੁਝ ਹਿੱਸਿਆਂ ਵਿੱਚ ਤੂਫਾਨ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਨੈਸ਼ਨਲ ਵੈਦਰ ਸਰਵਿਸ ਨੇ ਚਿਤਾਵਨੀ ਦਿੱਤੀ ਸੀ ਕਿ ਤੂਫਾਨ ਟੈਕਸਾਸ ਤੋਂ ਪੂਰਬ ਵੱਲ ਵਧੇਗਾ।

ਇਹ ਵੀ ਪੜ੍ਹੋ : ਮਾਰਿਆ ਗਿਆ ISIS ਦਾ ਸਰਗਣਾ ਅਬੂ ਹਸਨ ਅਲ-ਹਾਸ਼ਿਮੀ, ਇਹ ਹੋਵੇਗਾ ਅੱਤਵਾਦੀ ਸੰਗਠਨ ਦਾ ਨਵਾਂ ਲੀਡਰ

ਮਾਂਟਗੋਮਰੀ ਸ਼ਹਿਰ ਦੇ ਉੱਤਰ ਵਿੱਚ ਫਲੈਟਵੁੱਡ ਭਾਈਚਾਰੇ ਦੇ 2 ਲੋਕ ਮਾਰੇ ਗਏ। ਮਾਂਟਗੋਮਰੀ ਕਾਉਂਟੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੀ ਡਾਇਰੈਕਟਰ ਕ੍ਰਿਸਟੀਨਾ ਥਾਰਨਟਨ ਨੇ ਕਿਹਾ, ''ਉਹ ਆਪਣੇ ਘਰ 'ਚ ਸੀ ਅਤੇ ਤੂਫਾਨ ਕਾਰਨ ਉਸ 'ਤੇ ਇਕ ਦਰੱਖਤ ਡਿੱਗ ਗਿਆ।'' ਉਸ ਨੇ ਕਿਹਾ ਕਿ ਇਲਾਕੇ ਦੇ ਹੋਰ ਲੋਕ ਜ਼ਖਮੀ ਹੋਏ ਹਨ ਅਤੇ ਬਚਾਅ ਦਲ ਬੁੱਧਵਾਰ ਸਵੇਰ ਤੱਕ ਪ੍ਰਭਾਵਿਤ ਖੇਤਰ ਵਿੱਚ ਪਹੁੰਚ ਸਕਿਆ।

ਇਹ ਵੀ ਪੜ੍ਹੋ : ਪਾਕਿਸਤਾਨੀ ਡਰੋਨ ਹੋਇਆ ਮੁੜ ਦਾਖ਼ਲ, ਥਾਣਾ ਖਾਲੜਾ ਤੇ BSF ਨੇ ਸਾਂਝੇ ਆਪ੍ਰੇਸ਼ਨ ਦੌਰਾਨ ਡੇਗਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News