ਮਾਸਕੋ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ, 1 ਦੀ ਮੌਤ ਤੇ 13 ਜ਼ਖਮੀ

Thursday, Aug 04, 2022 - 01:30 AM (IST)

ਮਾਸਕੋ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ, 1 ਦੀ ਮੌਤ ਤੇ 13 ਜ਼ਖਮੀ

ਮਾਸਕੋ-ਮਾਸਕੋ 'ਚ ਬੁੱਧਵਾਰ ਨੂੰ ਇਕ ਗੋਦਾਮ 'ਚ ਭਿਆਨਕ ਅੱਗ ਲੱਗ ਗਈ ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਦੋ ਲਾਪਤਾ ਹੋ ਗਏ ਅਤੇ ਘਟੋ-ਘੱਟ 13 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰੂਸ ਦੇ ਮੁਖੀ ਆਨਲਾਈਨ ਵਿਕਰੇਤਾ 'ਓਜ਼ੋਨ' ਦੇ ਇਕ ਗੋਦਾਮ 'ਚ ਅੱਗ ਲੱਗਣ ਕਾਰਨ 50 ਹਜ਼ਾਰ ਵਰਗ ਮੀਟਰ ਦਾ ਖੇਤਰ ਪ੍ਰਭਾਵਿਤ ਹੋਇਆ। ਐਮਰਜੈਂਸੀ ਸਥਿਤੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੇਲੋਸੀ ਦੀ ਤਾਈਵਾਨ ਦੀ ਸਫਲ ਯਾਤਰਾ ਤੋਂ ਬਾਅਦ ਚੀਨ ਨੇ 'ਸਖਤ' ਜਵਾਬੀ ਕਾਰਵਾਈ ਦੀ ਦਿੱਤੀ ਧਮਕੀ

ਮਾਸਕੋ ਦੇ ਗਵਰਨਰ ਆਂਦ੍ਰੇਈ ਵੋਰੋਬਯੋਵ ਨੇ ਦੱਸਿਆ ਕਿ ਦੋ ਲੋਕ ਲਾਪਤਾ ਹਨ। ਮਾਸਕੋ ਦੇ ਉੱਤਰ-ਪੱਛਮ 'ਚ ਇਸਤਰਾ ਸ਼ਹਿਰ ਕੋਲ ਅਸਮਾਨ 'ਚ ਕਾਲੇ ਧੂੰਏਂ ਦੇ ਸੰਘਣੇ ਗੁਬਾਰ ਦਿਖਾਈ ਦਿੱਤੇ। ਰੂਸ ਦੇ ਐਮਰਜੈਂਸੀ ਮੰਤਰਾਲਾ ਮੁਤਾਬਕ, ਅੱਗ ਬੁਝਾਉਣ ਲਈ ਤਿੰਨ ਫਾਇਰ ਹੈਲੀਕਾਪਟਰਾਂ ਨਾਲ 150 ਫਾਇਰਫਾਈਟਰ ਸ਼ਾਮਲ ਹਨ। ਅਧਿਕਾਰੀਆਂ ਨੇ ਫਿਲਹਾਲ ਇਹ ਨਹੀਂ ਦੱਸਿਆ ਕਿ ਅੱਗ ਕਿਸ ਕਾਰਨ ਲੱਗੀ ਹੈ। 

ਇਹ ਵੀ ਪੜ੍ਹੋ :'ਆਪ' ਨੇ ਡਿਫਾਲਟਰ ਕਾਰਪੋਰੇਟ ਫਰਮਾਂ ਦੇ ਬੈਂਕ ਕਰਜ਼ੇ ਮੁਆਫ ਕਰਨ ਲਈ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News