ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲੇ ਪੁਲ 'ਤੇ ਭਿਆਨਕ ਵਿਸਫੋਟ; 3 ਲੋਕ ਜ਼ਿੰਦਾ ਮਰੇ, ਦੇਖੋ Videos
Sunday, Oct 09, 2022 - 05:06 AM (IST)
ਇੰਟਰਨੈਸ਼ਨਲ ਡੈਸਕ : ਰੂਸ ਨੂੰ ਕ੍ਰੀਮੀਆ ਪ੍ਰਾਇਦੀਪ ਨਾਲ ਜੋੜਨ ਵਾਲੇ ਪੁਲ ਨੂੰ ਸ਼ਨੀਵਾਰ ਭਿਆਨਕ ਵਿਸਫੋਟ ਹੋਣ ਤੋਂ ਬਾਅਦ ਅੱਗ ਲੱਗ ਗਈ, ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਪੁਲ ਅੰਸ਼ਿਕ ਤੌਰ 'ਤੇ ਢਹਿ ਗਿਆ। ਕ੍ਰੀਮੀਆ ਰਾਹੀਂ ਹੀ ਰੂਸ ਯੂਕ੍ਰੇਨ ਦੇ ਦੱਖਣੀ ਹਿੱਸੇ 'ਚ ਜੰਗੀ ਸਾਜ਼ੋ-ਸਾਮਾਨ ਭੇਜਦਾ ਹੈ। ਕ੍ਰੀਮੀਆ ਪ੍ਰਾਇਦੀਪ ਦੀ ਰੂਸ ਸਮਰਥਿਤ ਖੇਤਰੀ ਸੰਸਦ ਦੇ ਪ੍ਰਧਾਨ ਨੇ ਇਸ ਲਈ ਯੂਕ੍ਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਹਾਲਾਂਕਿ ਰੂਸ ਨੇ ਇਸ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ।
ਇਹ ਵੀ ਪੜ੍ਹੋ : ਆਖਿਰ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਕਰਦੇ ਸਮੇਂ ਸਾਵਧਾਨ ਰਹਿਣ ਲਈ ਕਿਉਂ ਕਿਹਾ?, ਜਾਣੋ ਵਜ੍ਹਾ
Security camera footage on the Crimea Bridge reportedly showing the moment of the blast.#Ukraine #Russia #Crimea #Kerch #CrimeaBridge pic.twitter.com/nEZXHeJYSb
— MikeReports (@mikereports) October 8, 2022
ਯੂਕ੍ਰੇਨ ਦੇ ਅਧਿਕਾਰੀ ਸਮੇਂ-ਸਮੇਂ 'ਤੇ ਇਸ ਪੁਲ 'ਤੇ ਹਮਲਾ ਕਰਨ ਦੀ ਧਮਕੀ ਦਿੰਦੇ ਰਹੇ ਹਨ ਅਤੇ ਕਈਆਂ ਨੇ ਇਸ ਹਮਲੇ ਦੀ ਸ਼ਲਾਘਾ ਵੀ ਕੀਤੀ ਹੈ ਪਰ ਯੂਕ੍ਰੇਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਰੂਸ ਦੀ ਰਾਸ਼ਟਰੀ ਅੱਤਵਾਦ ਵਿਰੋਧੀ ਕਮੇਟੀ ਨੇ ਦੱਸਿਆ ਕਿ ਟਰੱਕ 'ਚ ਰੱਖਿਆ ਬੰਬ ਫਟਣ ਨਾਲ ਈਂਧਨ ਲਿਜਾ ਰਹੀ ਰੇਲ ਗੱਡੀ ਦੀਆਂ 7 ਬੋਗੀਆਂ ਨੂੰ ਅੱਗ ਲੱਗ ਗਈ, ਜਿਸ ਦੇ ਨਤੀਜੇ ਵਜੋਂ "ਪੁਲ ਦੇ 2 ਹਿੱਸੇ ਅੰਸ਼ਿਕ ਤੌਰ 'ਤੇ ਢਹਿ ਗਏ।" ਇਹ 19 ਕਿਲੋਮੀਟਰ (12 ਮੀਲ) ਪੁਲ ਕਾਲੇ ਸਾਗਰ ਅਤੇ ਅਜ਼ੋਵ ਸਾਗਰ ਨੂੰ ਜੋੜਨ ਵਾਲੇ ਕੇਰਚ ਸਟ੍ਰੇਟ ਦੇ ਪਾਰ ਸਾਲ 2018 ਵਿੱਚ ਖੋਲ੍ਹਿਆ ਗਿਆ ਸੀ। ਇਹ ਯੂਰਪ ਦਾ ਸਭ ਤੋਂ ਲੰਬਾ ਪੁਲ ਸੀ। ਇਸ ਨੂੰ ਬਣਾਉਣ ਲਈ 3.6 ਬਿਲੀਅਨ ਡਾਲਰ ਦੀ ਲਾਗਤ ਆਈ।
ਇਹ ਵੀ ਪੜ੍ਹੋ : ਮਿਆਂਮਾਰ 'ਚ ਫਸੇ ਭਾਰਤੀਆਂ ਨੇ ਬਿਆਨ ਕੀਤਾ ਦਰਦ, 'ਟਾਰਗੈੱਟ ਪੂਰਾ ਨਾ ਹੋਣ 'ਤੇ ਦਿੰਦੇ ਸਨ ਬਿਜਲੀ ਦੇ ਝਟਕੇ'
ਰੂਸ ਨੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦਿਆਂ 2014 ਵਿੱਚ ਯੂਕ੍ਰੇਨ ਤੋਂ ਕ੍ਰੀਮੀਆ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਫਿਰ ਇਸ ਪੁਲ ਦਾ ਨਿਰਮਾਣ ਕਰਵਾਇਆ ਸੀ। ਕ੍ਰੀਮੀਆ ਪ੍ਰਾਇਦੀਪ ਰੂਸ ਲਈ ਪ੍ਰਤੀਕਾਤਮਕ ਮਹੱਤਵ ਰੱਖਦਾ ਹੈ ਅਤੇ ਦੱਖਣ ਵਿੱਚ ਇਸ ਦੀਆਂ ਫੌਜੀ ਕਾਰਵਾਈਆਂ ਲਈ ਮਹੱਤਵਪੂਰਨ ਹੈ। ਜੇ ਪੁਲ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਕ੍ਰੀਮੀਆ ਤੱਕ ਮਾਲ ਲਿਜਾਣਾ ਹੋਰ ਮੁਸ਼ਕਿਲ ਹੋ ਜਾਵੇਗਾ। ਰੂਸ ਦੇ ਊਰਜਾ ਮੰਤਰਾਲੇ ਨੇ ਕਿਹਾ ਕਿ ਕ੍ਰੀਮੀਆ ਕੋਲ 15 ਦਿਨਾਂ ਲਈ ਬਾਲਣ ਹੈ।
Massive blast hits key bridge linking Crimea to #Russia
pic.twitter.com/pRVtaB3PQI
— Emily Schrader - אמילי שריידר (@emilykschrader) October 8, 2022
ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ ਸ਼ਿਵ ਸੈਨਾ ਦਾ ਚੋਣ ਨਿਸ਼ਾਨ ਕੀਤਾ ਫ੍ਰੀਜ਼, ਊਧਵ-ਸ਼ਿੰਦੇ ਧੜੇ ਤੋਂ 10 ਅਕਤੂਬਰ ਤੱਕ ਮੰਗਿਆ ਜਵਾਬ
ਉਨ੍ਹਾਂ ਕਿਹਾ ਕਿ ਮੰਤਰਾਲਾ ਸਟਾਕ ਨੂੰ ਫਿਰ ਤੋਂ ਭਰਨ ਦੇ ਤਰੀਕਿਆਂ 'ਤੇ ਕੰਮ ਕਰ ਰਿਹਾ ਹੈ। ਅਧਿਕਾਰੀਆਂ ਵੱਲੋਂ ਅਗਲੇ ਨੋਟਿਸ ਤੱਕ ਪੁਲ 'ਤੇ ਯਾਤਰੀ ਰੇਲ ਗੱਡੀਆਂ ਦੀ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਧਮਾਕੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਸਰਕਾਰੀ ਕਮੇਟੀ ਦੇ ਗਠਨ ਦੇ ਹੁਕਮ ਦਿੱਤੇ ਹਨ। ਕ੍ਰੀਮੀਆ ਦੀ ਰੂਸ ਸਮਰਥਿਤ ਖੇਤਰੀ ਸੰਸਦ ਦੇ ਪ੍ਰਧਾਨ ਨੇ ਧਮਾਕੇ ਲਈ ਯੂਕ੍ਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।