ਕੋਲੇ ਨਾਲ ਸਵੱਛ ਊਰਜਾ ਪੈਦਾ ਕਰਨ ''ਚ ਮਦਦ ਕਰ ਸਕਦਾ ਹੈ ਘੁਣ

Wednesday, Jan 09, 2019 - 07:59 PM (IST)

ਕੋਲੇ ਨਾਲ ਸਵੱਛ ਊਰਜਾ ਪੈਦਾ ਕਰਨ ''ਚ ਮਦਦ ਕਰ ਸਕਦਾ ਹੈ ਘੁਣ

ਵਾਸ਼ਿੰਗਟਨ— ਅਜੇ ਤੱਕ ਤੁਸੀਂ ਘੁਣ (ਦੀਮਕ) ਨਾਲ ਨੁਕਸਾਨ ਹੁੰਦਾ ਸੁਣਿਆ ਹੋਵੇਗਾ ਪਰ ਹੁਣ ਇਸ ਦੇ ਫਾਇਦੇ ਵੀ ਸਾਹਮਣੇ ਆਏ ਹਨ। ਘੁਣ ਦੇ ਕੋਲ ਪ੍ਰਦੂਸ਼ਣ ਫੈਲਾਉਣ ਦੇ ਅਹਿਮ ਸਰੋਤ ਕੋਲੇ ਨੂੰ ਦੁਨੀਆ ਲਈ ਸਵੱਛ ਊਰਜਾ 'ਚ ਬਦਲਣ ਦੀ ਚਾਬੀ ਹੋ ਸਕਦੀ ਹੈ।

ਇਕ ਨਵੇਂ ਅਧਿਐਨ ਮੁਤਾਬਕ ਦੀਮਕ ਦੇ ਪੇਟ 'ਚ ਪਾਏ ਜਾਣ ਵਾਲੇ ਸੂਖਮ ਜੀਵ ਕੋਲੇ ਨੂੰ ਮਿਥੇਨ ਗੈਸ 'ਚ ਬਦਲਦੇ ਹਨ। ਮੀਥੇਨ ਕੁਦਰਤੀ ਗੈਸ ਦਾ ਮੁੱਖ ਘਟਕ ਹੈ। ਇਹ ਸੋਧ ਮੈਗੇਜ਼ੀਨ ਐਨਰਜੀ ਐਂਡ ਫਿਊਲ 'ਚ ਪ੍ਰਕਾਸ਼ਿਤ ਹੋਇਆ ਹੈ। ਅਮਰੀਕਾ ਦੇ ਵਰਜੀਨੀਆ 'ਚ ਸਥਿਤ ਇਕ ਕੰਪਨੀ ਆਰਕਟੈਕ ਤੇ ਡੈਲਵੇਅਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਲੜੀਵਾਰ ਤਰੀਕੇ ਨਾਲ ਬਾਇਓਕੈਮੀਕਲ ਪ੍ਰਕਿਰਿਆ ਮਾਡਲ ਵਿਕਸਿਤ ਕੀਤੇ।

ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰਸਾਦ ਧੁਰਜਾਤੀ ਨੇ ਕਿਹਾ ਕਿ ਪਹਿਲੀ ਵਾਰ ਇਹ ਪਾਗਲਪਨ ਜਿਹਾ ਲੱਗ ਸਕਦਾ ਹੈ ਕਿ ਦੀਮਕ ਦੇ ਪੇਟ 'ਚ ਸੂਖਮ ਜੀਵ ਕੋਲਾ ਖਾਂਦੇ ਹਨ ਪਰ ਸੋਚੋ ਕੋਲਾ ਕੀ ਹੈ। ਇਹ ਮੂਲ ਰੂਪ ਨਾਲ ਲੱਕੜੀ ਹੈ, ਜਿਸ ਨੂੰ 30 ਕਰੋੜ ਸਾਲਾਂ ਤੱਕ ਜਲਾਇਆ ਗਿਆ। ਦੀਮਕ ਕੋਲਾ ਖਾ ਸਕਦਾ ਹੈ ਤੇ ਮੀਥੇਨ ਗੈਸ ਪੈਦਾ ਕਰ ਸਕਦਾ ਹੈ।


author

Baljit Singh

Content Editor

Related News