ਬੀ. ਆਰ. ਆਈ. ਪ੍ਰੋਜੈਕਟ ਕਾਰਨ ਹੋ ਸਕਦੈ ਭਾਰਤ-ਚੀਨ ਸੰਬੰਧਾਂ ''ਚ ਤਣਾਅ

03/15/2018 3:01:39 PM

ਬੀਜਿੰਗ (ਬਿਊਰੋ)— ਬੀਤੇ ਦਿਨੀਂ ਚੀਨ ਵਿਚ ਸੰਵਿਧਾਨ ਪ੍ਰਸਤਾਵ ਨੂੰ ਪਾਸ ਕਰ ਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਲਈ ਲਾਈਫ ਟਾਈਮ ਸ਼ਾਸਨ ਕਰਨ ਦਾ ਰਸਤਾ ਖੋਲ ਦਿੱਤਾ ਗਿਆ ਹੈ। ਪਰ ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਲਈ ਇਹ ਇਕ ਵੱਡੀ ਚੁਣੌਤੀ ਹੈ। ਉਨ੍ਹਾਂ ਮੁਤਾਬਕ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਅਭਿਲਾਸ਼ੀ ਪ੍ਰਜੈਕਟ ਬੈਲਟ ਐਂਡ ਇਨੀਸ਼ੀਏਟਿਵ (ਬੀ. ਆਰ. ਆਈ.) ਭਾਰਤ-ਚੀਨ ਸੰਬੰਧਾਂ ਵਿਚ ਵੱਡੀ ਰੁਕਾਵਟ ਬਣ ਸਕਦਾ ਹੈ। ਜਿਨਪਿੰਗ ਨੇ ਸਾਲ 2012 ਵਿਚ ਚੀਨ ਦੀ ਸੱਤਾ ਸੰਭਾਲੀ ਸੀ ਅਤੇ ਸਾਲ 2013 ਵਿਚ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਸੀ। ਜਿਨਪਿੰਗ ਦਾ ਇਹ ਪ੍ਰੋਜੈਕਟ ਕਈ ਬਿਲੀਅਨ ਡਾਲਰ ਦਾ ਹੈ ਅਤੇ ਇਹ ਪੀ. ਓ. ਕੇ. ਵਿਚੋਂ ਹੋ ਕੇ ਲੰਘਦਾ ਹੈ। 
ਬੀ. ਆਰ. ਆਈ. ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ. ਪੀ. ਈ. ਸੀ.) ਦਾ ਇਕ ਹਿੱਸਾ ਹੈ। ਭਾਰਤ ਸ਼ੁਰੂ ਤੋਂ ਹੀ ਇਸ ਪ੍ਰੋਜੈਕਟ ਦਾ ਵਿਰੋਧ ਕਰਦਾ ਆਇਆ ਹੈ। ਭਾਰਤ ਨੇ ਬੀਤੇ ਸਾਲ ਚੀਨ ਵੱਲੋਂ ਆਯੋਜਿਤ ਬੈਲਟ ਐਂਡ ਰੋਡ ਫੋਰਮ ਦਾ ਵੀ ਬਾਈਕਾਟ ਕੀਤਾ ਸੀ। ਚੀਨ ਦੇ ਪ੍ਰਭਾਵ ਨੂੰ ਪੂਰੀ ਦੁਨੀਆ ਵਿਚ ਫੈਲਾਉਣ ਲਈ ਜਿਨਪਿੰਗ ਨੇ ਰੋਡ, ਪੋਰਟ ਅਤੇ ਰੇਲ ਨੈੱਟਵਰਕ ਵਿਛਾਉਣ ਦੇ ਮਕਸਦ ਨਾਲ ਬੀ. ਆਰ. ਆਈ. ਪ੍ਰੋਜੈਕਟ ਨੂੰ ਲਾਂਚ ਕੀਤਾ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 11 ਮਾਰਚ ਨੂੰ ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ (ਐੱਨ. ਪੀ. ਸੀ.) ਵੱਲੋਂ ਰਾਸ਼ਟਰਪਤੀ ਲਈ ਦੋ ਸਾਲ ਤੱਕ ਦੀ ਕਾਰਜਕਾਲ ਦੀ ਸੀਮਾ ਨੂੰ ਖਤਮ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਉਹ ਇਸ ਪ੍ਰੋਜੈਕਟ ਵੱਲ ਪੂਰਾ ਧਿਆਨ ਦੇਣਗੇ।


Related News