ਗਰੀਸ ’ਚ ਬਜ਼ੁਰਗ ਜੋੜੇ ਦਾ ਕਤਲ ਕਰ ਕੇ ਕਿਰਾਏਦਾਰ ਨੇ ਕੀਤੀ ਖ਼ੁਦਕੁਸ਼ੀ

Monday, Jun 07, 2021 - 12:14 PM (IST)

ਗਰੀਸ ’ਚ ਬਜ਼ੁਰਗ ਜੋੜੇ ਦਾ ਕਤਲ ਕਰ ਕੇ ਕਿਰਾਏਦਾਰ ਨੇ ਕੀਤੀ ਖ਼ੁਦਕੁਸ਼ੀ

ਇੰਟਰਨੈਸ਼ਨਲ ਡੈਸਕ : ਗਰੀਸ ਦੇ ਕੋਰਫੂ ਪ੍ਰਾਇਦੀਪ ’ਚ ਐਤਵਾਰ ਨੂੰ ਮਕਾਨ ਖਾਲੀ ਕਰਨ ਨੂੰ ਲੈ ਕੇ ਹੋਏ ਵਿਵਾਦ ’ਚ ਇੱਕ ਵਿਅਕਤੀ ਨੇ ਇੱਕ ਮਕਾਨ ਮਾਲਕਣ ਅਤੇ ਉਸ ਦੇ ਪਤੀ ਦੀ ਹੱਤਿਆ ਕਰ ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੁਪਹਿਰ ਤੋਂ ਠੀਕ ਪਹਿਲਾਂ ਵਾਪਰੀ।

ਪੀੜਤ ਵਿਅਕਤੀ ਗਰੀਸ ਦਾ ਸੀ, ਜਦਕਿ ਉਸ ਦੀ ਪਤਨੀ ਫਰਾਂਸ ਦੀ ਸੀ। ਦੋਵੇਂ ਲੱਗਭਗ 60 ਸਾਲ ਦੇ ਸਨ। ਪੁਲਸ ਨੇ ਦੱਸਿਆ ਕਿ 67 ਸਾਲਾ ਵਿਅਕਤੀ ਨੇ ਇੱਕ ਬਜ਼ੁਰਗ ਜੋੜੇ ਨੂੰ ਰਾਈਫਲ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਉਨ੍ਹਾਂ ਦੇ ਅਪਾਰਟਮੈਂਟ ’ਚ ਗਿਆ ਅਤੇ ਮੌਤ ਨੂੰ ਗਲੇ ਲਾ ਲਿਆ।


author

Manoj

Content Editor

Related News