ਚੀਨ : ਨਦੀ ''ਚ ਡਿੱਗੀ ਵੈਨ, 10 ਲੋਕਾਂ ਦੀ ਮੌਤ

Tuesday, May 17, 2022 - 06:03 PM (IST)

ਚੀਨ : ਨਦੀ ''ਚ ਡਿੱਗੀ ਵੈਨ, 10 ਲੋਕਾਂ ਦੀ ਮੌਤ

ਬੀਜਿੰਗ (ਏਐਨਆਈ): ਚੀਨ ਦੇ ਸ਼ਹਿਰ ਸ਼ਾਓਗੁਆਨ ਵਿੱਚ ਵੈਨ ਦੇ ਨਦੀ ਵਿੱਚ ਡਿੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਰਿਪੋਰਟ ਦਿੱਤੀ।ਸ਼ਾਓਗੁਆਨ ਸ਼ਹਿਰ ਦੱਖਣੀ ਚੀਨੀ ਸੂਬੇ ਗੁਆਂਗਡੋਂਗ ਵਿੱਚ ਸਥਿਤ ਹੈ ਅਤੇ ਇਸ ਦੀ ਆਬਾਦੀ 2.5 ਮਿਲੀਅਨ ਤੋਂ ਵੱਧ  ਹੈ।

ਪੜ੍ਹੋ ਇਹ ਅਹਿਮ ਖ਼ਬਰ- ਸਪੇਨ 'ਚ ਯਾਤਰੀ ਅਤੇ ਮਾਲ ਗੱਡੀ ਦੀ ਟੱਕਰ, 1 ਵਿਅਕਤੀ ਦੀ ਮੌਤ ਤੇ 85 ਹੋਰ ਜ਼ਖਮੀ

ਸਮਾਚਾਰ ਏਜੰਸੀ ਸ਼ਿਨਹੂਆ ਨੇ ਮਿਊਂਸੀਪਲ ਸਰਕਾਰ ਦੇ ਸੂਚਨਾ ਦਫਤਰ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਸੋਮਵਾਰ ਸ਼ਾਮ ਕਰੀਬ 5:20 ਵਜੇ ਵਾਪਰਿਆ, ਜਦੋਂ 10 ਲੋਕਾਂ ਨੂੰ ਲੈ ਕੇ ਜਾ ਰਹੀ ਵੈਨ ਸ਼ਾਓਗੁਆਨ ਸਿਟੀ ਦੇ ਝੇਨਜਿਆਂਗ ਜ਼ਿਲ੍ਹੇ ਵਿਚ ਇਕ ਡੈਮ ਤੋਂ ਨਦੀ ਵਿਚ ਡਿੱਗ ਗਈ।ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਹਾਦਸੇ ਦਾ ਕਾਰਨ ਅਜੇ ਵੀ ਅਨਿਸ਼ਚਿਤ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News