ਸੀਰੀਆ 'ਚ ਢਹਿ-ਢੇਰੀ ਹੋਈ 5 ਮੰਜ਼ਿਲਾ ਇਮਾਰਤ, 10 ਲੋਕਾਂ ਦੀ ਮੌਤ

Thursday, Sep 08, 2022 - 10:20 AM (IST)

ਸੀਰੀਆ 'ਚ ਢਹਿ-ਢੇਰੀ ਹੋਈ 5 ਮੰਜ਼ਿਲਾ ਇਮਾਰਤ, 10 ਲੋਕਾਂ ਦੀ ਮੌਤ

ਦਮਿਸ਼ਕ (ਏਜੰਸੀ)- ਸੀਰੀਆ ਦੇ ਉੱਤਰੀ ਸ਼ਹਿਰ ਅਲੇਪੋ 'ਚ ਇਕ 5 ਮੰਜ਼ਿਲਾ ਰਿਹਾਇਸ਼ੀ ਇਮਾਰਤ ਦੇ ਢਹਿ ਜਾਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਸਮਾਚਾਰ ਏਜੰਸੀ 'ਸਾਨਾ' ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਬੁੱਧਵਾਰ ਨੂੰ ਅਲ-ਫਿਰਦੌਸ ਨੇੜੇ ਇਕ ਇਮਾਰਤ ਢਹਿ ਗਈ, ਜਿਸ ਦੇ ਮਲਬੇ ਹੇਠੋਂ 6 ਔਰਤਾਂ, 3 ਬੱਚਿਆਂ ਅਤੇ 1 ਪੁਰਸ਼ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਹਾਦਸੇ ਵਿੱਚ 1 ਔਰਤ ਅਤੇ 1 ਬੱਚੇ ਨੂੰ ਬਚਾ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: ਚੀਨ 'ਚ ਸਖ਼ਤ ਲਾਕਡਾਊਨ ਪਾਬੰਦੀ ਲਾਗੂ, ਭੂਚਾਲ 'ਚ ਵੀ ਲੋਕਾਂ ਨੂੰ ਬਾਹਰ ਨਿਕਲਣ ਦੀ ਨਹੀਂ ਮਿਲੀ ਇਜਾਜ਼ਤ (ਵੀਡੀਓ)

PunjabKesari

ਰਿਪੋਰਟ ਮੁਤਾਬਕ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਨੇੜਲੀਆਂ ਇਮਾਰਤਾਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ 'ਚ ਅਲੇਪੋ ਦੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਢਹਿ-ਢੇਰੀ ਹੋਈ ਇਮਾਰਤ ਨੂੰ ਸਮਰੱਥ ਅਧਿਕਾਰੀਆਂ ਦੀ ਸਹਿਮਤੀ ਤੋਂ ਬਿਨਾਂ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਸੀ। ਅਲੇਪੋ ਵਿੱਚ ਜੰਗਾਂ ਦੌਰਾਨ ਵੱਡੇ ਪੈਮਾਨੇ 'ਤੇ ਕਈ ਇਲਾਕੇ ਬਰਬਾਦ ਹੋ ਗਏ ਹਨ ਅਤੇ ਇੱਥੇ ਪਰਤੇ ਨਾਗਰਿਕ ਨੁਕਸਾਨੀਆਂ ਜਾਂ ਅੰਸ਼ਕ ਤੌਰ 'ਤੇ ਮੁਰੰਮਤ ਕੀਤੀਆਂ ਇਮਾਰਤਾਂ ਵਿੱਚ ਰਹਿੰਦੇ ਹਨ, ਜਿਸ ਕਾਰਨ ਕਈ ਵਾਰ ਅਜਿਹੀਆਂ ਦੁਖਦਾਈ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।

PunjabKesari

ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਬ੍ਰਿਟੇਨ ਦੀ ਗ੍ਰਹਿ ਮੰਤਰੀ ਨਿਯੁਕਤ


author

cherry

Content Editor

Related News