ਅਮਰੀਕਾ 'ਚ ਸੈਂਕੜੇ ਮੰਦਰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਤਿਆਰੀ 'ਚ ਲੱਗੇ

Saturday, Jan 20, 2024 - 05:20 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਸਥਿਤ ਸੈਂਕੜੇ ਮੰਦਰਾਂ ਨੇ ਅਗਲੇ ਹਫ਼ਤੇ ਅਯੁੱਧਿਆ ਦੇ ਰਾਮ ਮੰਦਰ ਵਿਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਜਸ਼ਨ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਹਫ਼ਤੇ ਸ਼ੁਰੂ ਹੋਣ ਵਾਲੇ ਕਈ ਸਮਾਗਮਾਂ ਵਿੱਚ ਹਜ਼ਾਰਾਂ ਭਾਰਤੀ ਅਮਰੀਕੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਅਮਰੀਕਾ ਦੀ ਹਿੰਦੂ ਯੂਨੀਵਰਸਿਟੀ ਦੇ ਪ੍ਰਧਾਨ ਕਲਿਆਣ ਵਿਸ਼ਵਨਾਥਨ ਨੇ ਇੱਕ ਬਲਾਗ ਪੋਸਟ ਵਿੱਚ ਕਿਹਾ, 'ਅਯੁੱਧਿਆ ਵਿਨਾਸ਼ ਅਤੇ ਅਣਗਹਿਲੀ ਤੋਂ ਮੁੜ ਉਭਰ ਰਿਹਾ ਹੀ, ਜੋ ਕਿ ਸਨਾਤਨ ਧਰਮ ਦੇ ਸਦੀਵੀ ਸੁਭਾਅ ਦਾ ਪ੍ਰਤੀਕ ਹੈ। 550 ਸਾਲਾਂ ਬਾਅਦ ਰਾਮ ਲਾਲਾ ਮੰਦਿਰ ਵਿੱਚ ਹੋਣ ਵਾਲਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਸ਼ਹਿਰ ਅਤੇ ਦੁਨੀਆ ਭਰ ਦੇ ਲਗਭਗ ਇੱਕ ਅਰਬ ਹਿੰਦੂਆਂ ਲਈ ਖੁਸ਼ੀ ਲੈ ਕੇ ਆ ਰਿਹਾ ਹੈ।'

ਇਹ ਵੀ ਪੜ੍ਹੋ: ਕੀ ਤੁਸੀਂ ਵੀ ਬਣਾ ਰਹੇ ਹੋ ਕੈਨੇਡਾ ਜਾਣ ਦੀ ਯੋਜਨਾ, ਇਸ ਸਾਲ ਦੇ ਆਖ਼ੀਰ 'ਚ ਸਰਕਾਰ ਚੁੱਕੇਗੀ ਵੱਡਾ ਕਦਮ

22 ਜਨਵਰੀ ਨੂੰ ਅਯੁੱਧਿਆ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਹੋਵੇਗਾ। ਟੈਕਸਾਸ 'ਚ 'ਸ਼੍ਰੀ ਸੀਤਾ ਰਾਮ ਫਾਊਂਡੇਸ਼ਨ' ਦੇ ਕਪਿਲ ਸ਼ਰਮਾ ਨੇ ਕਿਹਾ ਕਿ 500 ਸਾਲਾਂ ਦੀ ਉਡੀਕ ਤੋਂ ਬਾਅਦ ਅਯੁੱਧਿਆ ਧਾਮ 'ਚ ਭਗਵਾਨ ਰਾਮ ਦੇ ਮੰਦਰ ਦਾ ਨਿਰਮਾਣ ਦੁਨੀਆ ਭਰ ਦੇ ਹਿੰਦੂਆਂ ਲਈ ਵਿਸ਼ਵਾਸ ਅਤੇ ਜਸ਼ਨ ਦਾ ਮਹੱਤਵਪੂਰਨ ਦਿਨ ਹੈ। ਸ਼੍ਰੀ ਸੀਤਾ ਰਾਮ ਫਾਊਂਡੇਸ਼ਨ ਨੇ ਹਿਊਸਟਨ ਸਥਿਤ ਆਪਣੇ ਮੰਦਰ ਵਿੱਚ ਸ਼੍ਰੀ ਰਾਮ ਜਨਮ ਭੂਮੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਆਯੋਜਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸਤਵ ਦੀ ਸ਼ੁਰੂਆਤ ਸੁੰਦਰਕਾਂਡ ਨਾਲ ਹੋਵੇਗੀ, ਜਿਸ ਤੋਂ ਬਾਅਦ ਨਾਚ, ਗਾਇਨ ਅਤੇ ਸੰਗੀਤ ਦੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਹੱਡ ਜਮਾਂ ਦੇਣ ਵਾਲੀ ਠੰਡ ਨੇ ਲਈ 18 ਹੋਰ ਬੱਚਿਆ ਦੀ ਜਾਨ, ਨਿਮੋਨੀਆ ਕਾਰਨ ਹੋਈ ਮੌਤ

ਇਸ ਤੋਂ ਬਾਅਦ ਹਵਨ ਅਤੇ ਭਗਵਾਨ ਰਾਮ ਦਾ ਪੱਟਾਭਿਸ਼ੇਕ ਹੋਵੇਗਾ, ਜਿਸ ਦੀ ਸਮਾਪਤੀ ਭਗਵਾਨ ਰਾਮ ਦੀ ਸ਼ੋਭਾ ਯਾਤਰਾ ਅਤੇ ਪ੍ਰਸ਼ਾਦ ਵੰਡਣ ਨਾਲ ਹੋਵੇਗੀ। ਸ਼ਰਮਾ ਨੇ ਕਿਹਾ, ''ਅਯੁੱਧਿਆ ਧਾਮ ਤੋਂ ਲਿਆਂਦੇ ਗਏ ਪ੍ਰਸ਼ਾਦ ਨੂੰ ਵੰਡਣਾ ਵੀ ਸਾਡੇ ਲਈ ਵੀ ਸਨਮਾਨ ਦੀ ਗੱਲ ਹੈ, ਜਿਸ ਨੂੰ ਇੱਥੇ ਵਿਸ਼ੇਸ਼ ਤੌਰ 'ਤੇ ਸਾਡੇ ਪ੍ਰੋਗਰਾਮ ਲਈ ਲਿਆਂਦਾ ਜਾ ਰਿਹਾ ਹੈ।'' ਮੈਰੀਲੈਂਡ ਦੇ ਗਵਰਨਰ ਵੇਸ ਮੂਰ ਸ਼ਨੀਵਾਰ ਨੂੰ ਵਾਸ਼ਿੰਗਟਨ ਦੇ ਇਕ ਉਪਨਗਰ 'ਚ ਰਾਮ ਮੰਦਰ ਉਤਸਵ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਹਨ। ਕੁਝ ਪਾਕਿਸਤਾਨੀ ਅਮਰੀਕੀ ਵੀ ਗ੍ਰੇਟਰ ਵਾਸ਼ਿੰਗਟਨ ਖੇਤਰ ਵਿੱਚ ਉਸਤਵ ਵਿੱਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: ਰੇਡੀਏਟਰ ਤੋਂ ਲੀਕ ਹੋ ਰਹੀ ਭਾਫ਼ ਨਾਲ ਝੁਲਸਿਆ 11 ਮਹੀਨੇ ਦਾ ਬੱਚਾ, ਮਿਲੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News