ਅਗਸਤ ’ਚ 1.5 ਡਿਗਰੀ ਸੈਲਸੀਅਸ ਵੱਧ ਰਿਹਾ ਤਾਪਮਾਨ, ਦੁਨੀਆ ਨੇ ਪਾਰ ਕੀਤੀ ਗਰਮੀ ਦੀ ‘ਲਛਮਣ ਰੇਖਾ’
Thursday, Sep 07, 2023 - 09:51 AM (IST)

ਜਿਨੇਵਾ (ਭਾਸ਼ਾ)– ਜਲਵਾਯੂ ਪਰਿਵਰਤਨ ਦੇ ਗੰਭੀਰ ਨਤੀਜੇ ਹੁਣ ਸਾਫ਼ ਨਜ਼ਰ ਆਉਣ ਲੱਗੇ ਹਨ। ਗਲੋਬਲ ਮੌਸਮ ਵਿਗਿਆਨ ਸੰਗਠਨ (ਡਬਲਿਊ. ਐੱਮ. ਓ.) ਦੇ ਅਨੁਸਾਰ ਉੱਤਰੀ ਗੋਲਾਰਧ ’ਚ ਇਸ ਸਾਲ ਹੁਣ ਤੱਕ ਦੀ ਭਿਆਨਕ ਗਰਮੀ ਦਰਜ ਕੀਤੀ ਗਈ ਅਤੇ ਅਗਸਤ ’ਚ ਰਿਕਾਰਡ ਗਰਮੀ ਦੇ ਨਾਲ ਉੱਚ ਤਾਪਮਾਨ ਬਣਿਆ ਰਿਹਾ। ਡਬਲਿਊ. ਐੱਮ. ਓ. ਅਤੇ ਯੂਰਪੀ ਜਲਵਾਯੂ ਸੇਵਾ ਕਾਪਰਨਿਕਸ ਨੇ ਬੁੱਧਵਾਰ ਨੂੰ ਦੱਸਿਆ ਕਿ ਪਿਛਲਾ ਮਹੀਨਾ ਨਾ ਸਿਰਫ ਹੁਣ ਤਕ ਦਾ ਸਭ ਤੋਂ ਵੱਧ ਗਰਮ ਮਹੀਨਾ ਦਰਜ ਕੀਤਾ ਗਿਆ ਬਲਕਿ ਇਹ ਜੁਲਾਈ 2023 ਤੋਂ ਬਾਅਦ ਮਾਪਿਆ ਗਿਆ ਦੂਸਰਾ ਸਭ ਤੋਂ ਵੱਧ ਗਰਮ ਮਹੀਨਾ ਵੀ ਸੀ।
ਇਹ ਵੀ ਪੜ੍ਹੋ: ਆਸੀਆਨ ਸੰਮੇਲਨ 'ਚ ਹਿੱਸਾ ਲੈਣ ਲਈ PM ਮੋਦੀ ਪੁੱਜੇ ਇੰਡੋਨੇਸ਼ੀਆ, ਹੋਇਆ ਸ਼ਾਨਦਾਰ ਸਵਾਗਤ
ਵਿਗਿਆਨਿਕਾਂ ਨੇ ਆਧੁਨਿਕ ਉਪਕਰਨਾਂ ਦੀ ਮਦਦ ਨਾਲ ਇਸ ਨੂੰ ਮਾਪਿਆ
ਇਸ ਸਾਲ ਅਗਸਤ ਦਾ ਮਹੀਨਾ ਲਗਭਗ 1.5 ਡਿਗਰੀ ਸੈਲਸੀਅਸ ਵੱਧ ਗਰਮ ਰਿਹਾ ਸੀ, ਜੋਂ ਕਿ ਤਾਪਮਾਨ ’ਚ ਵਾਧੇ ਦੀ ਉਹ ਹੱਦ ਹੈ, ਜਿਸ ਨੂੰ ਦੁਨੀਆ ਪਾਰ ਨਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ 1.5 ਡਿਗਰੀ ਸੈਲਸੀਅਸ ਦੀ ਹੱਦ ਸਿਰਫ ਇਕ ਮਹੀਨੇ ਤੋਂ ਨਹੀਂ ਬਲਕਿ ਦਹਾਕਿਆਂ ਤੋਂ ਵੱਧ ਰਹੀ ਹੈ। ਵਿਗਿਆਨਿਕਾਂ ਨੇ ਕੋਲੇ, ਤੇਲ ਅਤੇ ਪ੍ਰਾਕ੍ਰਿਤਕ ਗੈਸ ਦੇ ਬਲਣ ਦੇ ਨਾਲ-ਨਾਲ ਅਲ ਨੀਨੋ ਦੇ ਵਾਧੂ ਦਬਾਅ ਦੇ ਕਾਰਣ ਜਲਵਾਯੂ ਪਰਿਵਰਤਨ ਲਈ ਮਨੁੱਖ ਨੂੰ ਜ਼ਿੰਮੇਦਾਰ ਠਹਿਰਾਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।