ਵੱਡੀ ਖਬਰ; ਮਹਿਮਾਨ ਬਣ ਘਰ ਆਏ ਨੌਜਵਾਨ ਨੇ ਵਰ੍ਹਾਇਆ ਕਹਿਰ ! 17 ਸਾਲਾ ਸੋਸ਼ਲ ਮੀਡੀਆ ਸਟਾਰ ਨੂੰ ਮਾਰ'ਤੀ ਗੋਲ਼ੀ

Tuesday, Jun 03, 2025 - 12:43 PM (IST)

ਵੱਡੀ ਖਬਰ; ਮਹਿਮਾਨ ਬਣ ਘਰ ਆਏ ਨੌਜਵਾਨ ਨੇ ਵਰ੍ਹਾਇਆ ਕਹਿਰ ! 17 ਸਾਲਾ ਸੋਸ਼ਲ ਮੀਡੀਆ ਸਟਾਰ ਨੂੰ ਮਾਰ'ਤੀ ਗੋਲ਼ੀ

ਇਸਲਾਮਾਬਾਦ (ਏਜੰਸੀ)- 17 ਸਾਲ ਦੀ ਪ੍ਰਸਿੱਧ TikTok ਸਟਾਰ ਸਨਾ ਯੂਸੁਫ ਦਾ ਸੋਮਵਾਰ ਨੂੰ ਇਸਲਾਮਾਬਾਦ ਵਿੱਚ ਉਸ ਦੇ ਘਰ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਸੁੰਬਲ ਥਾਣਾ ਖੇਤਰ 'ਚ ਵਾਪਰੀ ਹੈ। ਪਾਕਿਸਤਾਨੀ ਨਿਊਜ਼ ਚੈਨਲ ਸਮਾ ਟੀਵੀ ਅਨੁਸਾਰ, ਸਨਾ ਨੂੰ ਨੇੜਿਓਂ ਗੋਲੀ ਮਾਰੀ ਗਈ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਕੁਝ ਰਿਪੋਰਟਾਂ ਦੇ ਅਨੁਸਾਰ, ਹਮਲਾਵਰ ਘਰ ਵਿਚ ਮਹਿਮਾਨ ਬਣ ਕੇ ਆਇਆ ਸੀ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਤੁਰੰਤ ਭੱਜ ਗਿਆ।

ਇਹ ਵੀ ਪੜ੍ਹੋ: ਵਿਆਹ ਤੋਂ 7 ਸਾਲ ਪਹਿਲਾਂ ਹੀ '34 ਬੱਚਿਆਂ ਦੀ ਮਾਂ' ਬਣੀ ਇਹ ਅਦਾਕਾਰਾ, 'ਪੰਜਾਬ ਕਿੰਗਜ਼' ਨਾਲ ਹੈ ਖਾਸ ਕਨੈਕਸ਼ਨ

ਕੌਣ ਸੀ TikTok ਸਟਾਰ ਸਨਾ ?

ਸਨਾ ਯੂਸੁਫ ਪਾਕਿਸਤਾਨ ਦੇ ਖੈਬਰ ਪਖਤੂਨਖ਼ਵਾ ਦੇ ਚਿੱਤਰਾਲ ਇਲਾਕੇ ਨਾਲ ਸਬੰਧਤ ਸੀ। ਉਹ ਇਸਲਾਮਾਬਾਦ ਦੇ ਸੈਕਟਰ G-13 ਵਿਚ ਰਹਿ ਰਹੀ ਸੀ। ਉਸਨੇ ਆਪਣੇ TikTok ਵੀਡੀਓਜ਼ ਰਾਹੀਂ ਕਾਫ਼ੀ ਲੋਕਪ੍ਰਿਯਤਾ ਹਾਸਲ ਕੀਤੀ ਸੀ।

ਇਹ ਵੀ ਪੜ੍ਹੋ: 'ਬਾਈਡਨ ਮਰ ਚੁੱਕੈ ! ਅਮਰੀਕਾ 'ਚ ਘੁੰਮ ਰਿਹੈ ਉਨ੍ਹਾਂ ਦਾ ਡੁਪਲੀਕੇਟ...', ਟਰੰਪ ਦੇ ਬਿਆਨ ਨੇ ਸਭ ਨੂੰ ਕੀਤਾ ਹੈਰਾਨ

ਮੈਡੀਕਲ ਜਾਂਚ

ਸਨਾ ਯੂਸੁਫ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (PIMS) 'ਚ ਭੇਜਿਆ ਗਿਆ ਹੈ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

ਇਹ ਵੀ ਪੜ੍ਹੋ: ਸਟੇਜ 2 ਲਿਵਰ ਕੈਂਸਰ ਨਾਲ ਜੂਝ ਰਹੀ ਦੀਪਿਕਾ ਦੀ ਅੱਜ ਹੋਵੇਗੀ ਸਰਜਰੀ, ਪਤੀ ਸ਼ੋਏਬ ਨੇ ਹੱਥ ਜੋੜ ਮੰਗੀਆਂ ਦੁਆਵਾਂ

ਸੋਸ਼ਲ ਮੀਡੀਆ 'ਤੇ ਗੁੱਸਾ 

ਇਹ ਹੱਤਿਆ ਦੇਸ਼ ਭਰ 'ਚ ਸੋਸ਼ਲ ਮੀਡੀਆ ਉੱਤੇ ਗੁੱਸੇ ਅਤੇ ਦੁਖ ਦੀ ਲਹਿਰ ਨੂੰ ਜਨਮ ਦੇ ਰਹੀ ਹੈ। ਸਨਾ ਦੇ ਪ੍ਰਸ਼ੰਸਕ ਨਿਆਂ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: 'ਹਾਉਸਫੁੱਲ 5' ਦੇ ਪ੍ਰਮੋਸ਼ਨਲ ਇਵੈਂਟ ਦੌਰਾਨ ਬੇਕਾਬੂ ਹੋਈ ਭੀੜ, ਰੋਣ ਲੱਗੇ ਫੈਨਜ਼, ਅਕਸ਼ੈ ਕੁਮਾਰ ਨੇ ਜੋੜ 'ਤੇ ਹੱਥ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News