ਬ੍ਰਿਸਬੇਨ ''ਚ ਬੱਸ ਨੇ 18 ਸਾਲਾ ਕੁੜੀ ਨੂੰ ਮਾਰੀ ਟੱਕਰ, ਮੌਤ
Saturday, Mar 09, 2024 - 12:37 PM (IST)

ਕੈਨਬਰਾ (ਏਜੰਸੀ)- ਆਸਟ੍ਰੇਲੀਆਈ ਰਾਜ ਕੁਈਨਜ਼ਲੈਂਡ ਵਿਚ ਪੁਲਸ ਫੋਰਸ ਨੇ ਸ਼ਨੀਵਾਰ ਨੂੰ ਕਿਹਾ ਕਿ ਬ੍ਰਿਸਬੇਨ ਸ਼ਹਿਰ ਵਿਚ ਟ੍ਰੈਫਿਕ ਹਾਦਸੇ ਵਿਚ ਸ਼ੁੱਕਰਵਾਰ ਸ਼ਾਮ ਨੂੰ ਇਕ 18 ਸਾਲਾ ਮਹਿਲਾ ਪੈਦਲ ਯਾਤਰੀ ਦੀ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਤੋਂ ਬਾਅਦ, ਇੱਕ ਬੱਸ ਬ੍ਰਿਸਬੇਨ ਸੀਬੀਡੀ ਵਿੱਚ ਇੱਕ ਸੜਕ ਤੋਂ ਉਤਰ ਗਈ ਅਤੇ ਨੇੜੇ ਦੀ ਇਕ ਇਮਾਰਤ ਨਾਲ ਟਕਰਾਉਣ ਤੋਂ ਪਹਿਲਾਂ ਉਸ ਨੇ ਪੈਦਲ ਮਹਿਲਾ ਯਾਤਰੀ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ: ਬਾਈਡੇਨ ਦਾ ਤਿੱਖਾ ਹਮਲਾ; ਅਮਰੀਕਾ ਅਤੇ ਦੁਨੀਆ ਭਰ ’ਚ ਲੋਕਤੰਤਰ ਨੂੰ ਖ਼ਤਰੇ ਵਿਚ ਪਾ ਦੇਣਗੇ ਡੋਨਾਲਡ ਟਰੰਪ
ਐਮਰਜੈਂਸੀ ਸੇਵਾਵਾਂ ਕੁਝ ਦੇਰ ਬਾਅਦ ਮੌਕੇ 'ਤੇ ਪਹੁੰਚੀਆਂ ਅਤੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬੱਸ ਡਰਾਈਵਰ ਅਤੇ ਸਵਾਰ 4 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ: ਭਾਰਤ ਵੱਲੋਂ ਨਾਮਜ਼ਦ ਅੱਤਵਾਦੀ ਹਰਦੀਪ ਨਿੱਝਰ ਦੀ ਕੈਨੇਡਾ 'ਚ ਕਤਲ ਦੀ ਵੀਡੀਓ ਆਈ ਸਾਹਮਣੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8