ਮੁੰਡੇ ਨੇ ਬਹਿਸ ਮਗਰੋਂ ਸਕੂਲ ''ਚ ਵਿਦਿਆਰਥਣ ਦਾ ਗੋਲੀ ਮਾਰ ਕੀਤਾ ਕਤਲ, ਫਿਰ ਕਰ ਲਈ ਖੁਦਕੁਸ਼ੀ
Thursday, Jan 23, 2025 - 01:31 PM (IST)
ਨੈਸ਼ਵਿਲ (ਏਜੰਸੀ)- ਨੈਸ਼ਵਿਲ ਹਾਈ ਸਕੂਲ ਦੇ ਕੈਫੇਟੇਰੀਆ ਵਿੱਚ ਬੁੱਧਵਾਰ ਨੂੰ ਇੱਕ ਮੁੰਡੇ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਦਿਆਰਥੀ ਜ਼ਖਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੈਟਰੋ ਨੈਸ਼ਵਿਲ ਪੁਲਸ ਦੇ ਬੁਲਾਰੇ ਡੌਨ ਆਰੋਨ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ 17 ਸਾਲਾ ਹਮਲਾਵਰ ਐਂਟੀਓਕ ਹਾਈ ਸਕੂਲ ਦਾ ਵਿਦਿਆਰਥੀ ਸੀ ਅਤੇ ਇਹ ਘਟਨਾ ਉਸੇ ਸਕੂਲ ਵਿਚ ਵਾਪਰੀ। ਬਾਅਦ ਵਿੱਚ, ਉਸ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਹਰ ਪਾਸੇ ਪਿਆ ਚੀਕ-ਚਿਹਾੜਾ, ਇੰਨੀ ਸੀ ਤੀਬਰਤਾ
ਪੁਲਸ ਨੇ ਉਸਦੀ ਪਛਾਣ ਸੋਲੋਮਨ ਹੈਂਡਰਸਨ ਵਜੋਂ ਕੀਤੀ ਹੈ। ਪੁਲਸ ਮੁਖੀ ਜੌਨ ਡਰੇਕ ਨੇ ਕਿਹਾ ਕਿ ਹਮਲਾਵਰ ਨੇ ਕੈਫੇਟੇਰੀਆ ਵਿੱਚ 16 ਸਾਲਾ ਵਿਦਿਆਰਥਣ ਨਾਲ "ਬਹਿਸ" ਕੀਤੀ ਅਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਸ ਨੇ ਉਸਦੀ ਪਛਾਣ ਜੋਸਲੀਨ ਕੋਰੀਆ ਐਸਕਲਾਂਟੇ ਵਜੋਂ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਇੱਕ ਵਿਦਿਆਰਥੀ ਨੂੰ ਜ਼ਖਮੀ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕੀ ਸਦਨ ਨੇ ਪ੍ਰਵਾਸੀ ਹਿਰਾਸਤ ਬਿੱਲ ਕੀਤਾ ਪਾਸ, ਟਰੰਪ ਦੇ ਦਸਤਖਤ ਹੁੰਦੇ ਹੀ ਬਣ ਜਾਵੇਗਾ ਕਾਨੂੰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8