ਲੰਡਨ 'ਚ ਧੋਖੇ ਨਾਲ ਕੁੜੀ ਨੂੰ ਪਿਲਾਇਆ ਗਿਆ ਤੇਜ਼ਾਬ, ਹਸਪਤਾਲ 'ਚ ਭਰਤੀ

05/13/2018 3:25:55 PM

ਬ੍ਰਿਟੇਨ—ਬ੍ਰਿਟੇਨ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 18 ਸਾਲ ਦੀ ਇਕ ਕੁੜੀ ਬ੍ਰਿਕਸਟਨ ਰੋਡ 'ਤੇ ਬੱਸ ਤੋਂ ਉਤਰ ਕੇ ਸਿੱਧਾ ਇਕ ਸ਼ਾਪਿੰਗ ਸੈਂਟਰ ਪਹੁੰਚੀ ਅਤੇ ਇਕ ਦੁਕਾਨ 'ਤੇ ਗਈ। ਫਿਰ ਲਗਾਤਾਰ ਚੀਕਾਂ ਮਾਰਦੇ ਹੋਏ ਪਾਣੀ ਪੀਣ ਲੱਗੀ ਅਤੇ ਆਪਣੇ ਚਿਹਰੇ 'ਤੇ ਵੀ ਪਾਉਣ ਲੱਗ ਗਈ ਅਤੇ ਫਿਰ ਜ਼ਮੀਨ 'ਤੇ ਡਿੱਗ ਗਈ। ਕੁੜੀ ਦੀਆਂ ਚੀਕਾਂ ਸੁਣ ਕੇ ਉਥੇ ਲੋਕ ਇਕੱਠੇ ਹੋ ਗਏ।
ਇਕ ਚਸ਼ਦੀਦ ਦੁਕਾਨਦਾਰ ਮੁਹੰਮਦ ਰਫੀਕ ਨੇ ਦੱਸਿਆ ਕਿ 'ਇਕ ਕੁੜੀ ਦਰਦ ਨਾਲ ਤੜਫਦੇ ਹੋਏ ਉਸ ਦੀ ਦੁਕਾਨ 'ਤੇ ਆਈ ਅਤੇ ਉਸ ਨੇ ਮੇਰੇ ਕੋਲੋਂ ਪਾਣੀ ਮੰਗਿਆ। ਦਰਦ ਨਾਲ ਤੜਫਦੇ ਹੋਏ ਉਸ ਨੇ ਕਿਹਾ ਕਿ ਕਿਸੇ ਨੇ ਬੱਸ ਵਿਚ ਧੋਖੇ ਨਾਲ ਮੈਨੂੰ ਤੇਜ਼ਾਬ ਪਿਲਾ ਦਿੱਤਾ ਹੈ। ਅੱਗੇ ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਪਾਣੀ ਪੀ ਰਹੀ ਸੀ ਅਤੇ ਆਪਣੇ ਚਿਹਰੇ 'ਤੇ ਵੀ ਪਾ ਰਹੀ ਸੀ ਫਿਰ ਉਹ ਬੇਹੋਸ਼ ਕੇ ਡਿੱਗ ਗਈ। ਜਿਸ ਤੋਂ ਬਾਅਦ ਐਮਰਜੈਂਸੀ ਵਾਹਨ ਵੀ ਘਟਨਾ ਸਥਾਨ 'ਤੇ ਪਹੁੰਚੇ ਅਤੇ ਕੁੜੀ ਨੂੰ ਹਸਪਤਾਲ ਪਹੁੰਚਾਇਆ ਗਿਆ।

PunjabKesariਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ੱਕੀ ਹਮਲਾਵਰ ਨੂੰ ਫੜ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੁੜੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਘਟਨਾ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੁੱਝ ਲੋਕਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਪੀੜਤ ਕੁੜੀ ਦੀ ਭੈਣ ਨੇ ਵੀ ਇਸ ਹਮਲੇ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਹੈ ਕਿ ਔਰਤਾਂ ਵਿਰੁੱਧ ਅਜਿਹੇ ਹਮਲੇ ਬੰਦ ਹੋਣੇ ਚਾਹੀਦੇ ਹਨ।

PunjabKesari


Related News