ਐਰੀਜੋਨਾ ਸਟੇਟ ਦੇ ਸ਼ਹਿਰ ਫੀਨਿਕਸ ''ਚ ਕਰਵਾਇਆ ਤੀਆਂ ਦਾ ਮੇਲਾ
Friday, Aug 05, 2022 - 12:25 AM (IST)
ਫੀਨਿਕਸ/ਐਰੀਜੋਨਾ (ਗੁਰਿੰਦਰਜੀਤ ਨੀਟਾ ਮਾਛੀਕੇ) : ਐਰੀਜੋਨਾ ਸਟੇਟ ਦੇ ਸ਼ਹਿਰ ਫੀਨਿਕਸ 'ਚ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਪਰਿਵਾਰਾਂ ਨੇ ਕੈਲੀਫੋਰਨੀਆ ਜਾਂ ਹੋਰ ਸਟੇਟ ਤੋਂ ਉੱਥੇ ਜਾ ਕੇ ਚੰਗੇ ਕਾਰੋਬਾਰ ਸਥਾਪਿਤ ਕੀਤੇ ਅਤੇ ਉੱਥੋਂ ਦੀ ਵਸੋਂ ਦਾ ਹਿੱਸਾ ਬਣ ਗਏ। ਇਸ ਦੇ ਨਾਲ ਹੀ ਉਹ ਆਪਣਾ ਪੰਜਾਬੀ ਸੱਭਿਆਚਾਰਕ ਵਿਰਸਾ ਵੀ ਲੈ ਗਏ। ਹੁਣ ਉੱਥੇ ਹਰ ਤਰ੍ਹਾਂ ਦੇ ਸੱਭਿਆਚਾਰਕ ਦਿਨ-ਤਿਉਹਾਰ ਸਭ ਮਿਲ ਕੇ ਮਨਾਉਂਦੇ ਹਨ। ਇਸੇ ਲੜੀ ਤਹਿਤ ਕੋਵਿਡ-19 ਮਹਾਮਾਰੀ ਤੋਂ ਬਾਅਦ ਇੱਥੋਂ ਦੇ ਭਾਈਚਾਰੇ ਨੇ ਰਲ ਕੇ 'ਤੀਆਂ ਦਾ ਮੇਲਾ 2022' ਮਨਾਇਆ, ਜਿਸ ਵਿੱਚ ਪੰਜਾਬੀ ਸੱਭਿਆਚਾਰ ਨੂੰ ਸਿਜਦਾ ਕਰਦਿਆਂ ਵੱਖ-ਵੱਖ ਡਾਂਸ, ਸਕਿੱਟਾਂ ਅਤੇ ਗਿੱਧੇ ਦੀ ਪੇਸ਼ਕਾਰੀ ਰਾਹੀਂ ਮਾਹੌਲ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਗਿਆ।
ਇਹ ਵੀ ਪੜ੍ਹੋ : ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਬਸਪਾ ਪ੍ਰਧਾਨ ਜਸਵੀਰ ਗੜ੍ਹੀ ਨੇ ਕਹੀ ਇਹ ਵੱਡੀ ਗੱਲ
ਇਸ ਸਮੇਂ ਪੰਜਾਬੀਅਤ ਦਾ ਮਾਣ ਧੀਆਂ, ਭੈਣਾਂ ਅਤੇ ਮਾਵਾਂ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਪਾਈਆਂ ਪੌਸ਼ਾਕਾਂ, ਅਮਰੀਕਾ ਵਸੇ ਇਸ ਦੇ ਸ਼ਹਿਰ ਨੂੰ ਪੰਜਾਬ ਦਾ ਹਿੱਸਾ ਹੋਣ ਦਾ ਭੁਲੇਖਾ ਪਾ ਰਹੀਆਂ ਸਨ। ਇਸ ਸਮੁੱਚੇ ਮੇਲੇ ਦਾ ਪ੍ਰਬੰਧ ਕਰਨ ਲਈ ਪ੍ਰੋ. ਮੀਨਾ ਸ਼ਰਮਾ, ਗੁਰਸ਼ਰਨ ਗਿੱਲ ਤੇ ਜਸਮੀਤ ਕਲੇਰ ਨੇ ਵਡਮੁੱਲਾ ਯੋਗਦਾਨ ਪਾਇਆ, ਜਦ ਕਿ ਸਟੇਜ ਸੰਚਾਲਨ ਦੀ ਸੇਵਾ ਪ੍ਰੋ. ਮੀਨਾ ਸ਼ਰਮਾ ਨੇ ਬਾਖੂਬੀ ਨਿਭਾਈ। ਇਸ ਪ੍ਰੋਗਰਾਮ ਦੀ ਕੋਰੋਨਾ ਤੋਂ ਬਾਹਰ ਆਉਣ ਤੋਂ ਬਾਅਦ ਇਹ ਇਕ ਵੱਡੀ ਸਫਲਤਾ ਸੀ। ਸਮੁੱਚੇ ਪ੍ਰਬੰਧਾਂ ਲਈ 'ਫੀਨਿਕਸ ਦੇਸੀ ਸਪੋਰਟਸ ਐਂਡ ਕਲਚਰਲ ਕਲੱਬ' ਦਾ ਵੱਡਾ ਸਹਿਯੋਗ ਅਤੇ ਸਾਰੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਪ੍ਰੋਗਰਾਮ 'ਚ ਵੱਖ-ਵੱਖ ਸਟਾਲਾਂ ਤੋਂ ਇਲਾਵਾ ਸੁਆਦਿਸ਼ਟ ਖਾਣਿਆਂ ਦਾ ਵੀ ਸਭ ਨੇ ਆਨੰਦ ਮਾਣਿਆ। ਅੰਤ 'ਚ ਆਪਣੀਆਂ ਅਮਿੱਟ ਪੈੜਾਂ ਛੱਡਦਾ ਇਹ ਮੇਲਾ ਯਾਦਗਾਰੀ ਹੋ ਨਿਬੜਿਆ।
ਖ਼ਬਰ ਇਹ ਵੀ : ਜਲੰਧਰ 'ਚ ਬੰਦੂਕ ਦੀ ਨੋਕ ’ਤੇ ਲੁੱਟੀ ਬੈਂਕ, ਉਥੇ ਮਾਨ ਸਰਕਾਰ ਵੱਲੋਂ ਬਕਾਇਆ ਬਿਜਲੀ ਬਿੱਲ ਮੁਆਫ਼, ਪੜ੍ਹੋ TOP 10
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।