ਇਸ ਟੀਚਰ ਦੀ ਖੂਬਸੂਰਤੀ ਤੋਂ ਸੀ ਸਕੂਲ ਪਰੇਸ਼ਾਨ, ਕਿਹਾ ਬੱਚਿਆਂ ''ਤੇ ਪੈ ਰਿਹੈ ਮਾੜਾ ਅਸਰ (ਤਸਵੀਰਾਂ)

Thursday, Sep 28, 2017 - 09:11 PM (IST)

ਇਸ ਟੀਚਰ ਦੀ ਖੂਬਸੂਰਤੀ ਤੋਂ ਸੀ ਸਕੂਲ ਪਰੇਸ਼ਾਨ, ਕਿਹਾ ਬੱਚਿਆਂ ''ਤੇ ਪੈ ਰਿਹੈ ਮਾੜਾ ਅਸਰ (ਤਸਵੀਰਾਂ)

ਮਾਸਕੋ— ਹਰ ਲੜਕੀ ਚਾਹੁੰਦੀ ਹੈ ਕਿ ਉਹ ਖੂਬਸੂਰਤ ਦਿਖੇ। ਅੱਜ ਦੇ ਸਮੇਂ 'ਚ ਤਾਂ ਲੜਕੀਆਂ ਖੂਬਸੂਰਤ ਦਿਸਣ ਲਈ ਚਿਹਰੇ 'ਤੇ ਪਲਾਸਟਿਸ ਸਰਜਰੀ ਕਰਵਾਉਣ ਤੋਂ ਵੀ ਪਿੱਛੇ ਨਹੀਂ ਹੱਟਦੀਆਂ ਪਰ ਰੂਸ ਦੀ ਇਕ ਔਰਤ ਲਈ ਉਸ ਦੀ ਖੂਬਸੂਰਤੀ ਹੀ ਉਸ ਦੀ ਦੁਸ਼ਮਣ ਬਣ ਗਈ।

PunjabKesari
ਅਸਲ 'ਚ ਵਿਕਟੋਰੀਆ ਡੇਮੇਸਕੀਨਾ ਨਾਂ ਦੀ ਔਰਤ ਰੂਸ ਦੇ ਇਕ ਸ਼ਹਿਰ 'ਚ ਸਕੂਲ ਟੀਚਰ ਹੈ। ਸਕੂਲ ਪ੍ਰਸ਼ਾਸਨ ਨੇ ਉਸ ਨੂੰ ਇਹ ਕਹਿੰਦੇ ਹੋਏ ਸਕੂਲ ਤੋਂ ਬਾਹਰ ਕਰ ਦਿੱਤਾ ਹੈ ਕਿ ਉਸ ਦੀ ਖੂਬਸੂਰਤੀ ਬੱਚਿਆਂ ਲਈ ਸਹੀ ਨਹੀਂ ਹੈ। ਪ੍ਰਸ਼ਾਸਨ ਨੇ ਟੀਚਰ ਨੂੰ ਕਿਹਾ ਕਿ ਤੁਸੀਂ ਆਪਣੀਆਂ ਖੂਬਸੂਰਤ ਫੋਟੋਆਂ ਇੰਸਟਾਗ੍ਰਾਮ 'ਤੇ ਪਾਉਂਦੇ ਹੋ, ਜਿਸ ਨਾਲ ਬੱਚਿਆਂ 'ਤੇ ਗਲਤ ਪ੍ਰਭਾਵ ਪੈਂਦਾ ਹੈ।

PunjabKesari
ਸਕੂਲ ਪ੍ਰਸ਼ਾਸਨ ਨੇ ਵਿਕਟੋਰੀਆ 'ਤੇ ਇਹ ਕਹਿੰਦੇ ਹੋਏ ਨੌਕਰੀ ਛੱਡਣ ਦਾ ਦਬਾਅ ਬਣਾਇਆ ਕਿ ਉਨ੍ਹਾਂ ਦੀਆਂ ਤਸਵੀਰਾਂ ਵਿਦਿਆਰਥੀਆਂ ਦਾ ਧਿਆਨ ਭਟਕਾ ਰਹੀਆਂ ਹਨ। ਪ੍ਰਸ਼ਾਸਨ ਨੇ ਕਿਹਾ ਕਿ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਡਰ ਹੈ ਕਿ ਅਜਿਹੀਆਂ ਤਸਵੀਰਾਂ ਉਨ੍ਹਾਂ ਦੇ ਬੱਚਿਆਂ ਦੀ ਪੜਾਈ 'ਚ ਰੁਕਾਵਟ ਬਣ ਸਕਦੀਆਂ ਹਨ। 

PunjabKesari
ਹਾਲਾਂਕਿ ਵਿਕਟੋਰੀਆ ਨੇ ਇਹ ਸਾਫ ਕਰ ਦਿੱਤਾ ਕਿ ਉਨ੍ਹਾਂ ਦਾ ਕਿਸੇ ਵੀ ਵਿਦਿਆਰਥੀ 'ਤੇ ਗਲਤ ਪ੍ਰਭਾਵ ਪਾਉਣ ਦਾ ਇਰਾਦਾ ਨਹੀਂ ਹੈ। ਇਸ ਤੋਂ ਬਾਅਦ ਸਕੂਲ ਨੇ ਉਸ ਟੀਚਰ ਨੂੰ ਬਕਾਇਆ ਤਨਖਾਹ ਦੇਣ ਤੋਂ ਵੀ ਨਾਂਹ ਕਰ ਦਿੱਤੀ। ਵਿਕਟੋਰੀਆ ਨੇ ਸਕੂਲ ਪ੍ਰਸ਼ਾਸਨ ਨੂੰ ਇਹ ਕਹਿੰਦੇ ਹੋਏ ਨੌਕਰੀ ਛੱਡ ਦਿੱਤੀ ਕਿ ਉਨ੍ਹਾਂ ਨੂੰ ਆਪਣੀਆਂ ਤਸਵੀਰਾਂ ਸਾਂਝੀਆਂ ਕਰਨਾ ਚੰਗਾ ਲੱਗਦਾ ਹੈ ਤੇ ਉਹ ਅੱਗੇ ਵੀ ਅਜਿਹਾ ਕਰਦੀ ਰਹੇਗੀ।


Related News