ਸਕੂਲਾਂ ''ਚ ਸਿਹਤ ਸੁਰੱਖਿਆ ਨੂੰ ਲੈ ਅਧਿਆਪਕ ਸੰਗਠਨ ਤੇ ਓਂਟਾਰੀਓ ਸਰਕਾਰ ਵਿਚਕਾਰ ਖੜਕੀ

09/01/2020 4:01:34 PM

ਟੋਰਾਂਟੋ- ਓਂਟਾਰੀਓ ਸੈਕੰਡਰੀ ਸਕੂਲ ਦੇ ਅਧਿਆਪਕ ਫੈੱਡਰੇਸ਼ਨ ਨੇ ਕਿਹਾ ਕਿ ਜੇਕਰ ਸਕੂਲ ਖੋਲ੍ਹਣ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਿਹਤ ਤੇ ਸੁਰੱਖਿਆ ਖਤਰੇ ਵਿਚ ਪੈਂਦੀ ਹੈ ਤਾਂ ਉਹ ਇਸ ਵਿਰੁੱਧ ਇਕੱਠੇ ਹੋ ਕੇ ਸ਼ਿਕਾਇਤ ਦਰਜ ਕਰਵਾਉਣਗੇ। ਓਂਟਾਰੀਓ ਸੂਬਾ ਸਰਕਾਰ ਤੇ 4 ਅਧਿਆਪਕ ਸੰਗਠਨਾਂ ਵਿਚਕਾਰ ਕੰਮ ਵਾਲੇ ਸਥਾਨ 'ਤੇ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।

ਇਸ ਯੂਨੀਅਨ ਵਿਚ 1,90,000 ਅਧਿਆਪਕ ਤੇ ਸਿੱਖਿਆ ਕਾਮੇ ਹਨ। ਇਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਿਹਤ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਵਰਤਦੀ ਹੈ ਤਾਂ ਉਹ ਇਸ ਵਿਰੁੱਧ ਸ਼ਿਕਾਇਤ ਦਰਜ ਕਰਨਗੇ। ਓਂਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸੀਏਸ਼ਨ, ਓਂਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ, ਦਿ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਓਂਟਾਰੀਓ ਅਤੇ ਫਰੈਂਕੋ ਓਂਟਾਰੀਓ ਦਾ ਦੋਸ਼ ਹੈ ਕਿ ਸੁਰੱਖਿਆ ਮਾਪਦੰਡਾਂ ਨੂੰ ਨਜ਼ਰ ਅੰਦਾਜ਼ ਕਰ ਕੇ ਸਕੂਲ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਹ ਨਾ ਸੋਚੇ ਕਿ ਕੋਈ ਵੀ ਸਿੱਖਿਆ ਕਰਮਚਾਰੀ ਆਪਣੀ ਸਿਹਤ ਤੇ ਸੁਰੱਖਿਆ ਦਾ ਬਲਿਦਾਨ ਦੇਵੇਗਾ।   
ਸੂਬਾ ਚਾਹੁੰਦਾ ਹੈ ਕਿ 8ਵੀਂ ਗਰੇਡ ਦੇ ਵਿਦਿਆਰਥੀਆਂ ਨੂੰ ਕਲਾਸ ਦਾ ਆਕਾਰ ਘਟਾਏ ਬਿਨਾਂ ਹੀ ਪੜ੍ਹਾਇਆ ਜਾਵੇ। ਬਹੁਤੇ ਸਕੂਲਾਂ ਵਿਚ ਕਲਾਸਾਂ ਨੂੰ ਪੂਰੀਆਂ ਭਰ ਕੇ ਪੂਰਾ ਦਿਨ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਲਈ ਯੋਜਨਾ ਬਣਾਈ ਗਈ ਹੈ। ਬੋਰਡ ਕਲਾਸ ਦੇ ਵਿਦਿਆਰਥੀਆਂ ਨੂੰ ਥੋੜ੍ਹੀ ਪੜ੍ਹਾਈ ਆਨਲਾਈਨ ਕਰਵਾਉਣ ਲਈ ਯੋਜਨਾ ਹੈ। ਅਧਿਆਪਕ ਸੰਗਠਨਾਂ ਅਤੇ ਕਈ ਮਾਪਿਆਂ ਦੀ ਮੰਗ ਹੈ ਕਿ ਕਲਾਸਾਂ ਵਿਚ ਥੋੜ੍ਹੇ ਬੱਚੇ ਬਿਠਾਏ ਜਾਣ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। 


Lalita Mam

Content Editor

Related News