ਕੋਰੋਨਾ ਵੈਕਸੀਨ ਦੇ ਨਿਰਮਾਣ ਲਈ ਅਰਬਪਤੀਆਂ ’ਤੇ ਲੱਗ ਸਕਦੈ ਟੈਕਸ, Oxfam ਨੇ ਦਿੱਤਾ ਵੱਡਾ ਤਰਕ

Monday, Jan 17, 2022 - 03:56 PM (IST)

ਕੋਰੋਨਾ ਵੈਕਸੀਨ ਦੇ ਨਿਰਮਾਣ ਲਈ ਅਰਬਪਤੀਆਂ ’ਤੇ ਲੱਗ ਸਕਦੈ ਟੈਕਸ, Oxfam ਨੇ ਦਿੱਤਾ ਵੱਡਾ ਤਰਕ

ਲੰਡਨ (ਭਾਸ਼ਾ) : ਗ਼ਰੀਬੀ ਦੂਰ ਕਰਨ ਲਈ ਕੰਮ ਕਰਨ ਵਾਲੀ ਸੰਸਥਾ ਆਕਸਫੈਮ ਨੇ ਸੋਮਵਾਰ ਨੂੰ ਸਾਰੀਆਂ ਸਰਕਾਰਾਂ ਨੂੰ ਦੁਨੀਆ ਦੇ ਅਰਬਪਤੀਆਂ ’ਤੇ ਉੱਕਾ ਪੁੱਕਾ 99 ਫ਼ੀਸਦੀ ਟੈਕਸ ਲਗਾਉਣ ਅਤੇ ਇਨ੍ਹਾਂ ਪੈਸਿਆਂ ਦੀ ਵਰਤੋਂ ਗਰੀਬਾਂ ਲਈ ਵਿਆਪਕ ਪੱਧਰ ’ਤੇ ਕੋਵਿਡ-19 ਰੋਕੂ ਟੀਕਿਆਂ ਦੇ ਨਿਰਮਾਣ ਲਈ ਕਰਨ ਦੀ ਅਪੀਲ ਕੀਤੀ ਹੈ। ਆਕਸਫੈਮ ਦੇ ਅਨੁਸਾਰ, ਉਸ ਨੇ ਵਿਸ਼ਵਵਿਆਪੀ ਅਸਮਾਨਤਾ ਨਾਲ ਨਜਿੱਠਣ ਦੀ ਕੋਸ਼ਿਸ਼ ਦੇ ਤਹਿਤ ਅਜਿਹਾ ਕਰਨ ਦੀ ਅਪੀਲ ਕੀਤੀ ਹੈ, ਜੋ ਕੋਰੋਨਾ ਵਾਇਰਸ ਕਾਰਨ ਹੋਰ ਵਧ ਗਈ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ ਜਾਰੀ, ਕਤਰ ’ਚ 3 ਹਫ਼ਤਿਆਂ ਦੇ ਬੱਚੇ ਦੀ ਲਾਗ ਕਾਰਨ ਮੌਤ

ਆਕਸਫੈਮ ਨੇ ਇਸ ਹਫ਼ਤੇ ਰਾਜਨੀਤਿਕ ਅਤੇ ਵਪਾਰਕ ਨੇਤਾਵਾਂ ਦੀ ਵਿਸ਼ਵ ਆਰਥਿਕ ਫੋਰਮ ਦੀ ਆਨਲਾਈਨ ਮੀਟਿੰਗ ਵਿਚ ਹੋਏ ਵਿਚਾਰ-ਵਟਾਂਦਰੇ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਇਕ ਰਿਪੋਰਟ ਵਿਚ ਕਿਹਾ ਕਿ ਵਿਸ਼ਵਵਿਆਪੀ ਮਹਾਮਾਰੀ ਦੌਰਾਨ ਉਚਿਤ ਵਿੱਤੀ ਸਰੋਤਾਂ ਕਾਰਨ ਅਮੀਰਾਂ ਨੂੰ ਲਾਭ ਹੋਇਆ ਹੈ। ਉਥੇ ਹੀ ਗ਼ਰੀਬ ਦੇਸ਼ਾਂ ਨੂੰ ਉਨ੍ਹਾਂ ਤੱਕ ਟੀਕਿਆਂ ਦੀ ਅਸਮਾਨ ਪਹੁੰਚ ਕਾਰਨ ਕੋਵਿਡ-19 ਦੌਰਾਨ ਨੁਕਸਾਨ ਝੱਲਣਾ ਪਿਆ, ਜੋ (ਟੀਕੇ) ਜ਼ਿਆਦਾਤਰ ਅਮੀਰ ਦੇਸ਼ਾਂ ਨੂੰ ਮਿਲੇ। ਆਕਸਫੈਮ ਇੰਟਰਨੈਸ਼ਨਲ ਦੀ ਕਾਰਜਕਾਰੀ ਨਿਰਦੇਸ਼ਕ ਗੈਬਰੀਏਲਾ ਬੁਸ਼ੇਰ ਨੇ ਇਕ ਇੰਟਰਵਿਊ ਵਿਚ ਕਿਹਾ, ‘ਵਿਸ਼ਵਵਿਆਪੀ ਮਹਾਮਾਰੀ ਅਰਬਪਤੀਆਂ ਲਈ ਅਚਾਨਕ ਲਾਭਦਾਇਕ ਸਾਬਤ ਹੋਈ ਹੈ। ਜਦੋਂ ਸਰਕਾਰਾਂ ਨੇ ਬਚਾਅ ਪੈਕੇਜਾਂ ਦਾ ਐਲਾਨ ਕੀਤਾ ਅਤੇ ਸਾਰਿਆਂ ਲਈ ਅਰਥ-ਵਿਵਸਥਾ ਬਿਹਤਰ ਬਣਾਉਣ ਲਈ ਅਰਥ-ਵਿਵਸਥਾ ਅਤੇ ਵਿੱਤੀ ਬਾਜ਼ਾਰਾਂ ਵਿਚ ਖਰਬਾਂ ਰੁਪਏ ਲਗਾਏ ਗਏ, ਉਦੋਂ ਉਸ ਨਾਲ ਹੋਇਆ ਪੂਰਾ ਲਾਭ ਅਰਬਪਤੀਆਂ ਨੂੰ ਮਿਲਿਆ।’

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਲੁਧਿਆਣਾ ਦੇ 19 ਸਾਲਾ ਗੱਭਰੂ ਦੀ ਮੌਤ

ਬੁਸ਼ੇਰ ਨੇ ਕਿਹਾ ਕਿ ਵੈਕਸੀਨ ਨਿਰਮਾਣ ਵਿਸ਼ਵਵਿਆਪੀ ਮਹਾਮਾਰੀ ਦੀ ਸਫ਼ਲਤਾ ਦੀਆਂਂਕਹਾਣੀਆਂ ਵਿਚੋਂ ਇਕ ਹੈ, ਪਰ ‘ਅਮੀਰ ਦੇਸ਼ਾਂ ਨੇ ਟੀਕਿਆਂ ਦੀ ਜਮ੍ਹਾਖੋਰੀ ਕੀਤੀ ਹੈ’, ਜੋ ‘ਫਰਮਾਸਿਊਟੀਕਲ’ ਏਕਾਧਿਕਾਰ ਸੁਰੱਖਿਅਤ ਰੱਖਣਾ ਚਾਹੁੰਦੇ ਹਨ। ਸਮੂਹ ਨੇ ਕਿਹਾ ਕਿ 10 ਸਭ ਤੋਂ ਅਮੀਰ ਲੋਕਾਂ ’ਤੇ ਉੱਕਾ ਪੁੱਕਾ 99 ਫ਼ੀਸਦੀ ਟੈਕਸ ਲਗਾਉਣ ਨਾਲ 800 ਅਰਬ ਡਾਲਰ ਮਿਲ ਸਕਦੇ ਹਨ ਅਤੇ ਇਸ ਦਾ ਇਸਤੇਮਾਲ ਕਈ ਸਮਾਜਿਕ ਕੰਮਾਂ ਲਈ ਕੀਤਾ ਜਾ ਸਕਦਾ ਹੈ। ਬੁਸ਼ੇਰ ਨੇ ਕਿਹਾ ਕਿ ਇਨ੍ਹਾਂ ਪੈਸਿਆਂ ਨਾਲ ਪੂਰੀ ਦੁਨੀਆ ਲਈ ਟੀਕਿਆਂ ਦਾ ਭੁਗਤਾਨ ਸਮਰੱਥ ਹੋਵੇਗਾ, ਸਾਰਿਆਂ ਲਈ ਸਿਹਤ ਸੇਵਾਵਾਂ ਯਕੀਨੀ ਕੀਤੀਆ ਜਾ ਸਕਣਗੀਆਂ।’ ਉਨ੍ਹਾਂ ਕਿਹਾ, ‘ਅਸੀਂ ਜਲਵਾਯੂ ਤਬਦੀਲੀ ਦੇ ਨੁਕਸਾਨ ਦੀ ਭਰਪਾਈ ਕਰਨ ਵਿਚ ਵੀ ਸਮਰਥ ਹੋਵਾਂਗੇ ਅਤੇ ਅਜਿਹੀਆਂ ਨੀਤੀਆਂ ਬਣਾ ਸਕਾਂਗੇ ਜੋ ਲਿੰਗ-ਅਧਾਰਤ ਹਿੰਸਾ ਨਾਲ ਨਜਿੱਠਣ ਵਿਚ ਕਾਰਗਰ ਹੋਣ।’

ਇਹ ਵੀ ਪੜ੍ਹੋ: ਭਾਰਤ ਨੇ ਸ੍ਰੀਲੰਕਾ ’ਚ ਭਾਰਤੀ ਮੂਲ ਦੇ ਲਾਭਪਾਤਰੀਆਂ ਨੂੰ ਸੌਂਪੇ 1 ਹਜ਼ਾਰ ਤੋਂ ਵੱਧ ਘਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News