ਗਾਇਕ ਤਰਸੇਮ ਪੁੰਜ ਦੇ ਗੀਤ ਰੈੱਡਬੁਲ ਦਾ ਪੋਸਟਰ ਲੋਕ ਅਰਪਣ

Saturday, Mar 22, 2025 - 10:47 AM (IST)

ਗਾਇਕ ਤਰਸੇਮ ਪੁੰਜ ਦੇ ਗੀਤ ਰੈੱਡਬੁਲ ਦਾ ਪੋਸਟਰ ਲੋਕ ਅਰਪਣ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਬਹੁਤ ਹੀ ਸੁਰੀਲੇ ਅਤੇ ਗਲਾਸਗੋ ਵਿੱਚ ਮਹਿਫਲਾਂ ਦੀ ਸ਼ਾਨ ਵਜੋਂ ਜਾਣੇ ਜਾਂਦੇ ਗਾਇਕ ਤਰਸੇਮ ਪੁੰਜ ਆਪਣਾ ਪਲੇਠਾ ਗੀਤ ਰੈੱਡਬੁਲ ਲੈ ਕੇ ਹਾਜ਼ਰ ਹੋਣ ਜਾ ਰਹੇ ਹਨ। ਇਸ ਗੀਤ ਦੇ ਪੋਸਟਰ ਦਾ ਲੋਕ ਅਰਪਣ ਸਮਾਗਮ ਸਥਾਨਕ ਕਸਬੇ ਬਾਰਹੈੱਡ ਦੇ ਐਲਪੀਨੋ ਰੈਸਟੋਰੈਂਟ ਵਿਖੇ ਹੋਇਆ। ਜਿਸ ਦੌਰਾਨ ਬਲ ਬਾਜਵਾ, ਸੋਢੀ ਬਾਗੜੀ, ਤਰਸੇਮ ਪੁੰਜ, ਮਾਸਟਰ ਸੁਰਿੰਦਰ ਕੁਮਾਰ ਪੁਸ਼ਜ, ਬੌਬੀ ਹੇਅਰ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ, ਗੁਰਵਿੰਦਰ ਸ਼ੈਂਟੀ, ਦੀਪ ਗਿੱਲ, ਅੰਸ਼ ਪੁੰਜ ਆਦਿ ਨੇ ਸ਼ਮੂਲੀਅਤ ਕੀਤੀ। ਗੀਤ ਦਾ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਗਾਇਕ ਤਰਸੇਮ ਪੁੰਜਦੇ ਪਿਤਾ ਜੀ ਮਾਸਟਰ ਸੁਰਿੰਦਰ ਕੁਮਾਰ ਪੁੰਜ ਜੀ ਨੇ ਕੀਤੀ। 

PunjabKesari

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਪੁੱਤਰ ਪਹਿਲਾਂ ਤੋਂ ਹੀ ਸਮਾਜਿਕ ਗੀਤ ਗਾਉਣ ਨੂੰ ਤਰਜੀਹ ਦਿੰਦਾ ਆਇਆ ਹੈ। ਰੈੱਡਬੁਲ ਗੀਤ ਰਾਹੀਂ ਵੀ ਉਨ੍ਹਾਂ ਸਮਾਜ ਦੀਆਂ ਤਲਖ ਹਕੀਕਤਾਂ ਨੂੰ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਲ ਬਾਜਵਾ, ਸੋਢੀ ਬਾਗੜੀ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ ਨੇ ਬੋਲਦਿਆਂ ਕਿਹਾ ਕਿ ਤਰਸੇਮ ਪੁੰਜ ਲੰਮੇ ਸਮੇਂ ਤੋਂ ਗਲਾਸਗੋ ਵਿੱਚ ਲੱਗਦੀਆਂ ਮਹਿਫਲਾਂ ਵਿੱਚ ਆਪਣੀ ਸੁਰੀਲੀ ਗਾਇਕੀ ਦਾ ਲੋਹਾ ਮਨਵਾਉਂਦੇ ਆ ਰਹੇ ਹਨ। ਉਨ੍ਹਾਂ ਦੇ ਪਲੇਠੇ ਗੀਤ ਰੈੱਡ ਬੋਲ ਦੀ ਭਾਈਚਾਰੇ ਦੇ ਲੋਕਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਬਹੁਤ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਹਾਜ਼ਰੀਨ ਨੇ ਇਸ ਉਪਰਾਲੇ ਲਈ ਤਰਸੇਮ ਪੁੰਜ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ-ਆਸ ਦੀ ਕਿਰਨ: ਸ਼ਖ਼ਸ ਨੇ ਛੱਡ 'ਤੀ ਸੀ ਬਚਣ ਦੀ ਆਸ ਪਰ AI ਨੇ ਬਚਾ ਲਈ ਜਾਨ

ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਵਿਸ਼ਵ ਪ੍ਰਸਿੱਧ ਗੀਤਕਾਰ ਸਾਬ ਪਨਗੋਟਾ ਨੇ ਲਿਖਿਆ ਹੈ ਤੇ ਇਸ ਗੀਤ ਦਾ ਸੰਗੀਤ ਸਿੱਧੂ ਸਾਹਿਬ ਅਤੇ ਟ੍ਰਿਪਲ ਐੱਸ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਐਡੀਟਿੰਗ ਰਾਜਵਿੰਦਰ ਸਿੰਘ ਘਾਲੀ ਨੇ ਕੀਤੀ ਹੈ। ਸਮਾਗਮ ਦੇ ਅਖੀਰ ਵਿੱਚ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਤਰਸੇਮ ਪੁੰਜ ਨੇ ਕਿਹਾ ਕਿ ਉਨ੍ਹਾਂ ਦੀ ਇਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਐਨਾ ਪਿਆਰ ਦੇਣ ਲਈ ਸਭਨਾਂ ਦਾ ਹਾਰਦਿਕ ਧੰਨਵਾਦ ਕਰਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
 


author

Vandana

Content Editor

Related News