ਤੰਜ਼ਾਨੀਆ 'ਚ ਸਾਬਕਾ ਰਾਸ਼ਟਰਪਤੀ ਦੇ ਪਾਰਥਿਵ ਸਰੀਰ ਦੇ ਦਰਸ਼ਨ ਦੌਰਾਨ ਮਚੀ ਭਾਜੜ, 45 ਲੋਕਾਂ ਨੇ ਗੁਆਈ ਜਾਨ
Tuesday, Mar 30, 2021 - 11:00 PM (IST)
ਨੌਰੇਬੀ-ਤੰਜ਼ਾਨੀਆ 'ਚ ਮਰਹੂਰ ਸਾਬਕਾ ਰਾਸ਼ਟਰਪਤੀ ਜਾਨ ਮਾਗੁਫੁਲੀ ਦੇ ਪਾਰਥਿਵ ਸਰੀਰ ਦੇ ਦਰਸ਼ਨ ਦੌਰਾਨ ਭਾਜੜ ਮਚਣ ਕਾਰਣ 45 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਪਿਛਲੇ ਹਫਤੇ ਹੋਏ ਸੀ। ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਅਤੇ ਆਪਣੀ ਅਗਵਾਈ ਸ਼ੈਲੀ ਨੂੰ ਲੈ ਕੇ ਮਾਗੁਫੁਲੀ ਲੋਕਾਂ ਦੇ ਇਕ ਹਿੱਸੇ ਦਰਮਿਆਨ ਕਾਫੀ ਮਸ਼ਹੂਰ ਸੀ।
ਇਹ ਵੀ ਪੜ੍ਹੋ-ਅਮਰੀਕਾ : ਫਿਲਾਡੇਲਫਿਆ ਦੇ ਮਾਲ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ
ਹਾਲਾਂਕਿ ਵਿਰੋਧੀ ਧਿਰ ਦੇ ਨੇਤਾਵਾਂ ਨੇ ਉਨ੍ਹਾਂ ਦੀਆਂ ਨੀਤੀਆਂ ਅਤੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਉਨ੍ਹਾਂ ਦੇ ਰਵੱਈਏ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਦਾ ਪਰਥਿਵ ਸਰੀਰ ਦਾਰ ਐੱਸ ਸਲਾਮ 'ਚ ਇਕ ਸਟੇਡੀਅਮ 'ਚ ਰੱਖਿਆ ਗਿਆ ਸੀ। ਸ਼ਹਿਰ ਦੇ ਪੁਲਸ ਮੁਖੀ ਲਜਾਰੋ ਮਮਬੋਸਾ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਦੇ ਪਾਰਥਿਵ ਸਰੀਰ ਨੂੰ ਦੇਖਣ ਲਈ ਕੁਝ ਲੋਕ ਇਕ ਕੰਧ 'ਤੇ ਚੜ੍ਰ ਗਏ ਜੋ ਢਹਿ ਗਈ।
ਇਹ ਵੀ ਪੜ੍ਹੋ-ਸਿਹਤਯਾਬ ਹੋਏ ਪਾਕਿ PM ਇਮਰਾਨ, MP ਨੇ ਟਵੀਟ ਰਾਹੀਂ ਦਿੱਤੀ ਉਨ੍ਹਾਂ ਦੀ ਸਲਾਮਤੀ ਦੀ ਖਬਰ
ਇਸ ਨਾਲ ਉਥੇ ਭਜਦੋੜ ਮਚ ਗਈ ਅਤੇ 45 ਲੋਕਾਂ ਦੀ ਮੌਤ ਹੋ ਗੀ। ਸਰਕਾਰ ਮੁਤਾਬਕ ਦਿਲ ਸੰਬੰਧੀ ਸਮੱਸਿਆਵਾਂ ਕਾਰਣ ਮਾਗੁਫੁਲੀ ਦਾ ਦੇਹਾਂਤ ਹੋਇਆ ਹੈ। ਹਾਲਾਂਕਿ ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਨੂੰ ਲੈ ਕੇ ਪੈਦਾ ਹੋਈਆਂ ਸਮੱਸਿਆਵਾਂ ਕਾਰਣ ਉਨ੍ਹਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ-ਚੀਨ 'ਚ ਬਜ਼ੁਰਗਾਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, ਮਿਲੇਗੀ ਸਿਰਫ ਇਕ ਹੀ ਖੁਰਾਕ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।