ਤੰਜ਼ਾਨੀਆ : ਸੜਕ ਹਾਦਸੇ ''ਚ 19 ਲੋਕਾਂ ਦੀ ਮੌਤ

02/22/2019 8:31:38 PM

ਦਾਰ ਏ ਸਲਾਮ - ਤੰਜ਼ਾਨੀਆ ਦੇ ਦੱਖਣੀ ਇਲਾਕੇ ਸੋਂਗਵੇ 'ਚ ਵੀਰਵਾਰ ਨੂੰ ਇਕ ਲਾਰੀ ਅਤੇ ਮਿਨੀ ਬੱਸ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ 19 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਹਾਦਸਾ ਕੱਲ ਰਾਤ ਹੋਇਆ।
ਲਾਰੀ ਰਾਜਧਾਨੀ ਤੋਂ ਸਰਹੱਦੀ ਸ਼ਹਿਰ ਤੁੰਦੁਮਾ ਜਾ ਰਹੀ ਸੀ ਜਦਕਿ ਬਸ ਉਲਟ ਦਿਸ਼ਾ ਤੋਂ ਆ ਰਹੀ ਸੀ। ਇਸ ਦੌਰਾਨ ਦੋਹਾਂ ਵਾਹਨਾਂ 'ਚ ਜਬਰਦਸ਼ਤ ਟੱਕਰ ਹੋ ਗਈ। ਸੋਂਗਵੇ ਹਸਪਤਾਲ ਦੇ ਮੈਡੀਕਲ ਅਫਸਰ ਨੇ ਦੱਸਿਆ ਕਿ ਹਾਦਸੇ 'ਚ 17 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 2 ਹੋਰ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾਂ 'ਚ 15 ਔਰਤਾਂ ਸ਼ਾਮਲ ਹਨ। ਰਾਸ਼ਟਰਪਤੀ ਜਾਨ ਮਾਗੁਫੁਲੀ ਨੇ ਦੁਰਘਟਨਾ 'ਤੇ ਦੁੱਖ ਵਿਅਕਤ ਕੀਤਾ ਹੈ। ਮਾਗੁਫੁਲੀ ਪੁਲਸ ਪ੍ਰਮੁੱਖ ਨਿਕੋਡੇਮਸ ਮਵਾਂਗੇਲਾ ਨੂੰ ਘਟਨਾ ਦੀ ਜਾਂਚ ਅਤੇ ਜ਼ਖਮੀਆਂ ਲਈ ਉਚਿਤ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ।


Related News