NRI's ਲਈ ਖੁਸ਼ਖਬਰੀ, ਜਲਦ ਸ਼ੁਰੂ ਹੋਵੇਗੀ ਲੰਡਨ ਤੋਂ ਅੰਮ੍ਰਿਤਸਰ ਸਿੱਧੀ ਫਲਾਈਟ (ਵੀਡੀਓ)

Wednesday, Sep 25, 2019 - 09:28 PM (IST)

NRI's ਲਈ ਖੁਸ਼ਖਬਰੀ, ਜਲਦ ਸ਼ੁਰੂ ਹੋਵੇਗੀ ਲੰਡਨ ਤੋਂ ਅੰਮ੍ਰਿਤਸਰ ਸਿੱਧੀ ਫਲਾਈਟ (ਵੀਡੀਓ)

ਲੰਡਨ - ਪੰਜਾਬੀਆਂ ਲਈ ਇਕ ਬਹੁਤ ਹੀ ਖੁਸ਼ੀ ਦੀ ਖਬਰ ਹੈ ਤੇ ਇਹ ਖੁਸ਼ੀ ਦੀ ਖਬਰ ਲੈ ਕੇ ਆਏ ਹਨ ਬ੍ਰਿਟਿਸ਼ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ। ਲੰਡਨ ਤੋਂ ਅੰਮ੍ਰਿਤਸਰ ਤੱਕ ਸਿੱਧੀ ਫਲਾਈਟ ਦੀ ਪਰਵਾਸੀ ਪੰਜਾਬੀਆਂ ਨੂੰ ਬੜੇ ਲੰਬੇ ਸਮੇਂ ਤੋਂ ਉਡੀਕ ਸੀ ਤੇ ਇਹ ਸਿੱਧੀ ਫਲਾਈਟ ਇਸ ਸਾਲ ਨਵੰਬਰ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਬ੍ਰਿਟਿਸ਼ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਖਬਰ ਹੈ ਕਿ ਅਖੀਰ ਅੰਮ੍ਰਿਤਸਰ ਤੋਂ ਲੰਡਨ ਦੀਆਂ ਸਿੱਧੀਆਂ ਫਲਾਈਟਾਂ ਨਵੰਬਰ 2019 ਤੋਂ ਸ਼ੁਰੂ ਹੋਣ ਜਾ ਰਹੀਆਂ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਇਹ ਬਹੁਤ ਹੀ ਸਵਾਗਤ ਯੋਗ ਖਬਰ ਹੈ ਕਿ ਲੰਡਨ ਤੋਂ ਅੰਮ੍ਰਿਤਸਰ ਵਿਚਾਲੇ ਹਫਤੇ 'ਚ ਤਿੰਨ ਫਲਾਈਟਾਂ ਆਪ੍ਰੇਟ ਕੀਤੀਆਂ ਜਾਣਗੀਆਂ। ਮੈਂ ਇਸ ਫੈਸਲੇ ਲਈ ਏਅਰ ਇੰਡੀਆ ਤੇ ਭਾਰਤੀ ਸਰਕਾਰ ਦੀ ਧੰਨਵਾਦੀ ਹਾਂ। ਇਹ ਪਰਵਾਸੀ ਪੰਜਾਬੀਆਂ ਦਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਮਸਲਾ ਸੀ। ਮੈਂ ਇਸ ਲਈ ਸਹਿਯੋਗ ਦੇਣ ਵਾਲੇ ਸੰਸਦ ਮੈਂਬਰਾਂ, ਅੰਮ੍ਰਿਤਸਰ ਵਿਕਾਸ ਮੰਚ, ਸੇਵਾ ਟਰੱਸਟ ਯੂ.ਕੇ. ਤੇ ਹੋਰ ਸੰਗਠਨਾਂ ਦਾ ਧੰਨਵਾਦ ਕਰਦਾ ਹਾਂ। ਮੈਨੂੰ ਭਰੋਸਾ ਹੈ ਕਿ ਭਾਈਚਾਰੇ ਦੀ ਮਦਦ ਨਾਲ ਇਹ ਬਹੁਤ ਹੀ ਸਫਲ ਰਸਤਾ ਸਾਬਿਤ ਹੋਵੇਗਾ।


author

Sunny Mehra

Content Editor

Related News