ਮਿਸਰ ਦੀ ਸੁਏਜ਼ ਨਹਿਰ ''ਚ ਘੱਟ ਪਾਣੀ ''ਚ ਫਸਿਆ ਜਹਾਜ਼, ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ

Thursday, Sep 01, 2022 - 02:31 PM (IST)

ਮਿਸਰ ਦੀ ਸੁਏਜ਼ ਨਹਿਰ ''ਚ ਘੱਟ ਪਾਣੀ ''ਚ ਫਸਿਆ ਜਹਾਜ਼, ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ

ਕਾਹਿਰਾ (ਏਜੰਸੀ)- ਮਿਸਰ ਦੀ ਸੁਏਜ਼ ਨਹਿਰ ਵਿਚ ਇਕ ਤੇਲ ਟੈਂਕਰ ਘੱਟ ਪਾਣੀ ਵਿਚ ਫਸ ਗਿਆ, ਜਿਸ ਨਾਲ ਅਸਥਾਈ ਤੌਰ 'ਤੇ ਗਲੋਬਲ ਜਲ ਮਾਰਗ ਵਿਚ ਵਿਘਨ ਪਿਆ, ਹਾਲਾਂਕਿ ਬਾਅਦ ਵਿਚ ਜਹਾਜ਼ ਨੂੰ ਬਾਹਰ ਕੱਢ ਲਿਆ ਗਿਆ। ਇਹ ਜਾਣਕਾਰੀ ਨਹਿਰ ਦੇ ਅਧਿਕਾਰੀਆਂ ਨੇ ਦਿੱਤੀ। ਸੁਏਜ਼ ਨਹਿਰ ਅਥਾਰਟੀ ਦੇ ਮੁਖੀ ਓਸਾਮਾ ਰੇਬੀ ਨੇ ਇਕ ਬਿਆਨ ਵਿਚ ਕਿਹਾ ਕਿ 'ਐਫਿਨਿਟੀ ਵੀ' ਜਹਾਜ਼ 'ਤੇ ਸਿੰਗਾਪੁਰ ਦਾ ਝੰਡਾ ਲੱਗਾ ਸੀ।

ਉਹ ਬੁੱਧਵਾਰ ਨੂੰ ਨਹਿਰ ਵਿੱਚ ਫਸ ਗਿਆ ਸੀ। ਉਸ ਨੂੰ ਉਥੋਂ ਬਾਹਰ ਕੱਢਣ ਲਈ ਅਥਾਰਟੀ ਦੀਆਂ 5 ਕਿਸ਼ਤੀਆਂ ਭੇਜੀਆਂ ਗਈਆਂ। ਉਨ੍ਹਾਂ ਕਿਹਾ ਕਿ ਤਕਨੀਕੀ ਖ਼ਰਾਬੀ ਕਾਰਨ ਜਹਾਜ਼ ਨਹਿਰ ਦੇ ਕਿਨਾਰੇ ਨਾਲ ਟਕਰਾ ਗਿਆ ਸੀ। ਸੁਏਜ਼ ਨਹਿਰ ਅਥਾਰਟੀ ਦੇ ਇਕ ਬੁਲਾਰੇ ਨੇ ਸਰਕਾਰ ਨਾਲ ਸਬੰਧਤ 'ਐਕਸਟਰਾ ਨਿਊਜ਼' ਨੂੰ ਦੱਸਿਆ ਕਿ ਜਹਾਜ਼ ਸਥਾਨਕ ਸਮੇਂ ਅਨੁਸਾਰ ਸ਼ਾਮ 7.15 ਵਜੇ ਦੇ ਕਰੀਬ ਨਹਿਰ ਵਿੱਚ ਫਸ ਗਿਆ ਸੀ ਅਤੇ ਕਰੀਬ 5 ਘੰਟਿਆਂ ਬਾਅਦ, ਉਹ ਅੱਗੇ ਦੀ ਯਾਤਰਾ ਲਈ ਆਮ ਸਥਿਤੀ ਵਿੱਚ ਵਾਪਸ ਆ ਸਕਿਆ।


author

cherry

Content Editor

Related News