ਪਾਕਿਸਤਾਨ ''ਚ ਜਨਤਾ ਦੀ ਵਧੀ ਮੁਸ਼ਕਲ, 40 ਰੁਪਏ ''ਚ ਮਿਲ ਰਹੀ ਤੰਦੂਰੀ ਰੋਟੀ
Monday, Apr 03, 2023 - 03:13 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਮੌਜੂਦਾ ਸਮੇ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਆਮ ਜਨਤਾ ਆਟੇ ਅਤੇ ਰੋਟੀ ਖਾਤਰ ਇਕ-ਦੂਜੇ ਨਾਲ ਹੱਥੋਪਾਈ ਹੋ ਰਹੀ ਹੈ। ਇਸ ਸਮੇਂ ਪਾਕਿਸਤਾਨ ਦੇ ਜ਼ਿਆਦਾਤਰ ਮੱਧ ਵਰਗ ਨਾਲ ਸਬੰਧਤ ਲੋਕ ਜਿਹੜੇ ਆਟਾ ਵੀ ਹਾਸਲ ਨਹੀਂ ਕਰ ਸਕੇ ਹਨ, ਉਹ ਤੰਦੂਰੀ ਰੋਟੀ ਖਰੀਦਣ ਲਈ ਜੱਦੋਜਹਿਦ ਕਰ ਰਹੇ ਹਨ। ਤੰਦੂਰੀ ਇਕ ਰੋਟੀ ਦੀ ਕੀਮਤ ਇਸ ਸਮੇਂ ਕਰੀਬ 40 ਰੁਪਏ ਹੈ।
ਪੜ੍ਹੋ ਇਹ ਅਹਿਮ ਖ਼ਬਰ-ਫਿਨਲੈਂਡ ਦੀ PM ਸਨਾ ਮਰੀਨ ਦੀ ਚੋਣਾਂ 'ਚ ਹਾਰ, ਹੁਣ ਕਿਸ ਦੀ ਬਣੇਗੀ ਸਰਕਾਰ!
ਸੂਤਰ ਦੱਸਦੇ ਹਨ ਕਿ ਪਾਕਿਸਤਾਨ ਵਿਚ ਤੰਦੂਰੀ ਰੋਟੀ ਵਚਣ ਵਾਲੇ ਲੋਕਾ ਦਾ ਕਹਿਣਾ ਹੈ ਕਿ ਮਹਿੰਗਾਈ ਕਾਰਨ ਬਿਜਲੀ ਅਤੇ ਮੈਂਟੀਨੈਂਸ ਦਾ ਖਰਚਾ ਵੱਧ ਗਿਆ ਹੈ। ਇਸ ਲਈ ਉਹਨਾਂ ਮਜਬੂਰਨ ਰੋਟੀ ਮਹਿੰਗੀ ਵੇਚਣੀ ਪੈ ਰਹੀ ਹੈ। ਆਉਣ ਵਾਲੇ ਸਮੇਂ ਵਿਚ ਰੋਟੀ ਦੀ ਕੀਮਤ ਹੋਰ ਵਧਾਉਣੀ ਪੈ ਸਕਦੀ ਹੈ। ਪਾਕਿਸਤਾਨ ਵਿਚ ਆਟੇ ਦੀ ਕੀਮਤ 180 ਰੁਪਏ ਤੋਂ 190 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ, ਜੋ ਆਮ ਵਰਗ ਦੇ ਬਜਟ ਤੋਂ ਕਾਫੀ ਦੂਰ ਹੈ। ਪਾਕਿਸਤਾਨ ਵਿਚ ਮੁਫ਼ਤ ਆਟ ਜਨਤਾ ਨੂੰ ਘੱਟ ਅਤੇ ਬਲੈਕ ਮਾਰਕੀਟ ਵਿਚ ਜ਼ਿਆਦਾ ਵਿਕ ਰਿਹਾ ਹੈ। ਇਸ ਲਈ ਜਨਤਾ ਰੋਟੀ ਅਤੇ ਆਟੇ ਲਈ ਤਰਸ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।