ਭਾਰਤੀ ਮੂਲ ਦੀ ਅਭਿਨੇਤਰੀ ਨੇ ਅਮਰੀਕੀ ਫ਼ੌਜ 'ਚ ਸ਼ਾਮਲ ਹੋ ਕੇ ਰਚਿਆ ਇਤਿਹਾਸ
Friday, Mar 04, 2022 - 03:43 PM (IST)
ਵਾਸ਼ਿੰਗਟਨ (ਰਾਜ ਗੋਗਨਾ)— ਭਾਰਤੀ ਮੂਲ ਦੀ ਤਾਮਿਲ ਫ਼ਿਲਮ ਅਭਿਨੇਤਰੀ ਅਕਿਲਾ ਨਰਾਇਣਨ ਨੇ ਬੀਤੇ ਦਿਨ ਅਮਰੀਕੀ ਫ਼ੌਜ 'ਚ ਸ਼ਾਮਲ ਹੋ ਕੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਅਕਿਲਾ ਨੇ ਬਤੌਰ ਇਕ ਵਕੀਲ ਦੇ ਤੌਰ 'ਤੇ ਅਮਰੀਕੀ ਫ਼ੌਜ ਨੂੰ ਜੁਆਇਨ ਕੀਤਾ ਹੈ। ਸੂਤਰਾਂ ਦੇ ਅਨੁਸਾਰ, ਅਕਿਲਾ ਦੀ ਆਰਮੀ ਵਿਚ ਐਂਟਰੀ ਤੋਂ ਪਹਿਲਾਂ ਉਸ ਨੇ ਕਈ ਮਹੀਨਿਆਂ ਤੱਕ ਫ਼ੌਜ ਦੀ ਟ੍ਰੇਨਿੰਗ ਲਈ ਅਤੇ ਆਪਣੀ ਸਿਖਲਾਈ ਨੂੰ ਪੂਰਾ ਕਰਨ ਦੇ ਬਾਅਦ ਹੁਣ ਉਸ ਨੂੰ ਇਕ ਵਕੀਲ ਦੇ ਰੂਪ ਵਿਚ ਅਮਰੀਕੀ ਫ਼ੌਜ ਵਿਚ ਵਿਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ: ਕੰਧ ਤੋੜ ਕੇ ਸਕੂਲ ਅੰਦਰ ਦਾਖ਼ਲ ਹੋਈ ਕਾਰ, 19 ਬੱਚੇ ਜ਼ਖ਼ਮੀ
ਅਕਿਲਾ ਅਮਰੀਕੀ ਫ਼ੌਜ ਕਰਮੀਆਂ ਦੀ ਕਾਨੂੰਨੀ ਸਲਾਹਕਾਰ ਦੇ ਰੂਪ ਵਿਚ ਕੰਮ ਕਰੇਗੀ। ਅਮਰੀਕਾ ਵਰਗੇ ਦੇਸ਼ ਦੀ ਸੇਵਾ ਕਰਨ ਲਈ ਸੈਨਾ ਵਿਚ ਸ਼ਾਮਲ ਹੋਣਾਂ ਭਾਰਤੀਆਂ ਲਈ ਬੜੀ ਮਾਣ ਵਾਲੀ ਗੱਲ ਹੈ। ਅਮਰੀਕਾ ਵਿਚ ਆਪਣੇ ਪਰਿਵਾਰ ਦੇ ਨਾਲ ਰਹਿ ਰਹੀ ਭਾਰਤੀ ਮੂਲ ਦੀ ਇਸ ਅਕਿਲਾ ਐਕਟਿੰਗ ਹੀ ਨਹੀਂ, ਸਗੋਂ ਸੁਰ-ਸੰਗੀਤ ਵਿਚ ਵੀ ਵਿਸ਼ੇਸ਼ ਰੁਚੀ ਰੱਖਦੀ ਹੈ। ਉਹ ਇਕ ਆਨਲਾਈਨ ਸਕੂਲ ਵੀ ਚਲਾਉਂਦੀ ਹੈ ਜਿਸ ਦਾ ਨਾਮ ਨਾਇਟਿੰਗਲ ਸਕੂਲ ਆਫ਼ ਮਿਊਜ਼ਿਕ ਹੈ। ਇਸ ਸਕੂਲ ਵਿਚ ਉਹ ਕਈ ਮਿਊਜ਼ਿਕ ਲਵਰਸ ਲੋਕਾਂ ਨੂੰ ਸੰਗੀਤ ਵੀ ਸਿਖਾਉਦੀ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।