ਭਾਰਤੀਆਂ ਨੂੰ ਰੂਸ ''ਚ ਮਿਲੇਗੀ ਵੀਜ਼ਾ-ਫ੍ਰੀ ਐਂਟਰੀ! ਮਾਸਕੋ ਸਿਟੀ ਨਾਲ ਭਾਰਤ ਸਰਕਾਰ ਦੀ ਚੱਲ ਰਹੀ ਗੱਲਬਾਤ

Thursday, Jan 30, 2025 - 07:07 PM (IST)

ਭਾਰਤੀਆਂ ਨੂੰ ਰੂਸ ''ਚ ਮਿਲੇਗੀ ਵੀਜ਼ਾ-ਫ੍ਰੀ ਐਂਟਰੀ! ਮਾਸਕੋ ਸਿਟੀ ਨਾਲ ਭਾਰਤ ਸਰਕਾਰ ਦੀ ਚੱਲ ਰਹੀ ਗੱਲਬਾਤ

ਮੁੰਬਈ (ਏਜੰਸੀ)- ਮਾਸਕੋ ਸਿਟੀ ਟੂਰਿਜ਼ਮ ਕਮੇਟੀ ਭਾਰਤ ਸਰਕਾਰ ਨਾਲ ‘ਸਮੂਹ ਵੀਜ਼ਾ-ਫਰੀ ਵਿਵਸਥਾ’ ਲਈ ਗੱਲਬਾਤ ਕਰ ਰਹੀ ਹੈ। ਇਸ ਦੇ ਤਹਿਤ ਇਕ ਸਮੂਹ ’ਚ ਯਾਤਰਾ ਕਰਨ ਵਾਲੇ ਸੈਲਾਨੀਆਂ ਦੀ ਇਕ ਤੈਅ ਗਿਣਤੀ ਨੂੰ ਬਿਨਾਂ ਵੀਜ਼ੇ ਦੇ ਰੂਸ ’ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਟਰੰਪ ਭਾਰਤ ਦੇ ਦੋਸਤ ਹਨ ਜਾਂ ਦੁਸ਼ਮਣ? ਜਾਣੋ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੀ ਦਿੱਤਾ ਜਵਾਬ

ਮਾਸਕੋ ਸਿਟੀ ਟੂਰਿਜ਼ਮ ਕਮੇਟੀ ਦੇ ਚੇਅਰਮੈਨ ਏਵਗੇਨੀ ਕੋਜ਼ਲੋਵ ਨੇ ਇਕ ਪ੍ਰੋਗਰਾਮ ਦੌਰਾਨ ਦੱਸਿਆ, ‘‘ਸੈਲਾਨੀਆਂ ਦੇ ਇਕ ਸਮੂਹ ’ਚ ਰੂਸ ਦੀ ਯਾਤਰਾ ਕਰਨ ’ਤੇ, ਯਾਤਰਾ ਨੂੰ ਵੀਜ਼ਾ ਫਰੀ ਬਣਾਉਣ ਲਈ ਦਸਤਾਵੇਜ਼ ’ਚ ਇਕ ਵਿਸ਼ੇਸ਼ ਗਿਣਤੀ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਉਦਾਹਰਣ ਲਈ ਚੀਨੀ ਦਸਤਾਵੇਜ਼ ’ਚ ਸਮੂਹ ’ਚ 10 ਤੋਂ 20 ਲੋਕ ਹੋਣੇ ਚਾਹੀਦੇ ਹਨ। ਅਸੀਂ ਇਸ ਸਹੂਲਤ ਦਾ ਫਾਇਦਾ ਚੁੱਕਣ ਲਈ ਭਾਰਤੀ ਵਿਦੇਸ਼ ਮੰਤਰਾਲਾ ਨਾਲ ਗੱਲਬਾਤ ਕਰ ਰਹੇ ਹਾਂ, ਤਾਂ ਜੋ ਇਕ ਸਮੂਹ ’ਚ ਸ਼ਾਮਲ ਲੋਕਾਂ ਦੀ ਗਿਣਤੀ ’ਤੇ ਅੰਤਿਮ ਸਮਝੌਤਾ ਕੀਤਾ ਜਾ ਸਕੇ।’’

ਇਹ ਵੀ ਪੜ੍ਹੋ: ਟਰੰਪ ਦੇ ਪ੍ਰਵਾਸੀਆਂ ਵਿਰੁੱਧ ਐਕਸ਼ਨ ਦਰਮਿਆਨ ਖੁਲਾਸਾ, ਤੈਅ ਮਿਆਦ ਤੋਂ ਵੱਧ ਸਮੇਂ ਤੱਕ US 'ਚ ਰੁਕੇ ਹਜ਼ਾਰਾਂ ਭਾਰਤੀ

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਇਕ ਮਹੱਤਵਪੂਰਨ ਦੇਸ਼ ਹੈ ਅਤੇ ਚੀਨ ਤੋਂ ਬਾਅਦ ਦੂਰ-ਦੁਰਾਡੇ ਦੇ ਦੇਸ਼ਾਂ ’ਚ ਸਰੋਤ ਬਾਜ਼ਾਰ ਦੇ ਮਾਮਲੇ ’ਚ ਦੂਜੇ ਸਥਾਨ ’ਤੇ ਹੈ। ਕੋਜ਼ਲੋਵ ਨੇ ਕਿਹਾ, ‘‘ਭਾਰਤ ਸਾਡੇ ਲਈ ਇਕ ਤਰਜੀਹ ਵਾਲਾ ਬਾਜ਼ਾਰ ਹੈ। ਸਾਡੇ ਲਈ ਦੂਰ-ਦੁਰਾਡੇ ਦੇ ਦੇਸ਼ਾਂ ’ਚ ਚੀਨ ਪਹਿਲੇ ਸਥਾਨ ’ਤੇ ਹੈ, ਉਸ ਤੋਂ ਬਾਅਦ ਭਾਰਤ ਹੈ। ਭਾਰਤੀ ਯਾਤਰਾ ਕਰਦੇ ਸਮੇਂ ਕਾਫ਼ੀ ਖਰਚਾ ਕਰਦੇ ਹਨ। ਉਹ ਪ੍ਰਤੀ ਵਿਅਕਤੀ, ਪ੍ਰਤੀ ਯਾਤਰਾ ’ਤੇ ਲੱਗਭਗ 2,000 ਅਮਰੀਕੀ ਡਾਲਰ ਖਰਚ ਕਰਦੇ ਹਨ।’’ ਉਨ੍ਹਾਂ ਕਿਹਾ ਕਿ 2024 ਦੇ ਪਹਿਲੇ 9 ਮਹੀਨਿਆਂ ਭਾਵ ਜਨਵਰੀ-ਸਤੰਬਰ ਦੌਰਾਨ ਮਾਸਕੋ ’ਚ 61,000 ਭਾਰਤੀਆਂ ਸਮੇਤ 1.97 ਕਰੋਡ਼ ਮਹਿਮਾਨ ਆਏ।

ਇਹ ਵੀ ਪੜ੍ਹੋ: ਟਰੰਪ ਬਦਲਣ ਜਾ ਰਹੇ US ਦੀ ਤਕਦੀਰ, ਦੂਜੇ ਦੇਸ਼ਾਂ ਨਾਲ ਕਰਨਗੇ ‘ਟੈਰਿਫ ਵਾਰ’ ਤੇ ਆਪਣੇ ਦੇਸ਼ ’ਚ ਖਤਮ ਕਰਨਗੇ Tax!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News