ਸਾਊਦੀ ਦੇ ਪ੍ਰਿੰਸ ਤੇ ਪੁਤਿਨ ਵਿਚਾਲੇ ਹੋਈ ਗੱਲਬਾਤ ਸਕਾਰਾਤਮਕ : ਪੇਸਕੋਵ

05/29/2020 2:13:37 AM

ਮਾਸਕੋ - ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਲ ਸਾਓਦ ਦੇ ਵਿਚਾਲੇ ਹਾਲ ਹੀ ਵਿਚ ਫੋਨ 'ਤੇ ਹੋਈ ਗੱਲਬਾਤ ਨੂੰ ਕ੍ਰੇਮਲਿਨ ਬੁਲਾਰੇ ਦਮਿਤ੍ਰੀ ਪੇਸਕੋਵ ਨੇ ਵੀਰਵਾਰ ਨੂੰ ਚੰਗੀ ਅਤੇ ਸਕਾਰਾਤਮਕ ਦੱਸਦੇ ਹੋਏ ਇਸ ਦੀ ਤਰੀਫ ਕੀਤੀ ਹੈ। ਕ੍ਰੇਮਲਿਨ ਦੇ ਬੁਲਾਰੇ ਨੇ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਗੱਲਬਾਤ ਦਾ ਵੇਰਵਾ ਨਹੀਂ ਦਿੱਤਾ ਹੈ। ਇਹ ਗੱਲਬਾਤ ਬੁੱਧਵਾਰ ਨੂੰ ਹੋਈ ਸੀ। ਪੁਤਿਨ ਅਤੇ ਕ੍ਰਾਊਨ ਪਿ੍ਰੰਸ ਨੇ ਗੱਲਬਾਤ ਦੌਰਾਨ ਵਿਸ਼ਵ ਊਰਜਾ ਬਜ਼ਾਰ ਦੀ ਸਥਿਤੀ 'ਤੇ ਵਿਚਾਰ-ਮਸ਼ਵਰਾ ਕੀਤਾ ਅਤੇ ਊਰਜਾ ਮੰਤਰਾਲਿਆਂ ਵਿਚਾਲੇ ਬਿਹਤਰ ਤਾਲਮੇਲ ਜਾਰੀ ਰੱਖਣ 'ਤੇ ਸਹਿਮਤੀ ਵਿਅਕਤ ਕੀਤੀ ਹੈ।

ਦੱਸ ਦਈਏ ਕਿ ਸਾਊਦੀ ਦੇ ਜਿਥੇ ਅਮਰੀਕਾ ਨਾਲ ਚੰਗੇ ਸਬੰਧ ਹਨ ਉਥੇ ਹੀ ਰੂਸ ਦੀ ਅਜੇ ਅਮਰੀਕਾ ਤਣਾਤਣੀ ਚੱਲ ਰਹੀ ਹੈ। ਇਸ ਦਾ ਕਾਰਨ ਤੇਲ ਉਤਪਾਦਨ ਹੈ। ਤੇਲ ਉਤਪਾਦਨ ਦੇ ਖੇਤਰ ਵਿਚ ਦੁਨੀਆ ਵਿਚ ਦੂਜੇ ਅਤੇ ਤੀਜੇ ਨੰਬਰ ਦੇ ਸਾਊਦੀ ਅਰਬ ਅਤੇ ਰੂਸ ਪਿਛਲੇ ਸਾਲ ਜੂਨ ਵਿਚ ਉਸਾਕਾ ਜੀ-20 ਸ਼ਿਖਰ ਸੰਮੇਲਨ ਵਿਚ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਓਪੇਕ + ਦੇ ਵਿਸਤਾਰ 'ਤੇ ਸਹਿਮਤ ਹੋਏ ਸਨ। ਇਸ ਤੋਂ ਇਲਾਵਾ 2019 ਵਿਚ ਕਰੀਬ 10 ਸਾਲ ਬਾਅਦ ਪੁਤਿਨ ਨੇ ਸਾਊਦੀ ਅਰਬ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ 'ਤੇ ਹਸਤਾਖਰ ਹੋਏ।


Khushdeep Jassi

Content Editor

Related News