ਬ੍ਰਿਟਿਸ਼ ਕੋਲੰਬੀਆ ਚੋਣਾਂ ਮਗਰੋਂ ''ਟਰਾਂਸ ਮਾਊਨਟੇਨ ਪਾਈਪਲਾਈਨ'' ਬਾਰੇ ਹੋ ਰਹੀ ਹੈ ਚਰਚਾ

Wednesday, May 31, 2017 - 02:42 PM (IST)

ਬ੍ਰਿਟਿਸ਼ ਕੋਲੰਬੀਆ ਚੋਣਾਂ ਮਗਰੋਂ ''ਟਰਾਂਸ ਮਾਊਨਟੇਨ ਪਾਈਪਲਾਈਨ'' ਬਾਰੇ ਹੋ ਰਹੀ ਹੈ ਚਰਚਾ

ਟੋਰਾਂਟੋ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ 'ਟਰਾਂਸ ਮਾਊਨਟੇਨ ਪਾਈਪਲਾਈਨ' ਦੇ ਹੱਕ 'ਚ ਰਹੇਗੀ ਭਾਵੇਂ ਬ੍ਰਿਟਿਸ਼ ਕੋਲੰਬੀਆ 'ਚ ਕੋਈ ਵੀ ਸਰਕਾਰ ਹੋਵੇ। ਬ੍ਰਿਟਿਸ਼ ਕੋਲੰਬੀਆ 'ਚ ਸਿਆਸੀ ਉਥਲ-ਪੁਥਲ ਦੇ ਚੱਲਦਿਆਂ ਅਜਿਹੀ ਸਰਕਾਰ ਉੱਭਰ ਕੇ ਸਾਹਮਣੇ ਆ ਸਕਦੀ ਹੈ, ਜਿਹੜੀ ਇਸ ਯੋਜਨਾ ਦਾ ਵਿਰੋਧ ਕਰ ਸਕਦੀ ਹੈ।
ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਪਾਈਪਲਾਈਨ ਲਈ ਇਹ ਫੈਸਲਾ ਕਈ ਸਬੂਤ ਮਿਲਣ ਦੇ ਮਗਰੋਂ ਹੀ ਕੀਤਾ ਸੀ। ਉਨ੍ਹਾਂ ਨੇ ਮੰਗਲਵਾਰ ਨੂੰ ਇਹ ਬਿਆਨ ਰੋਮ 'ਚ ਦਿੱਤਾ। ਬ੍ਰਿਟਿਸ਼ ਕੋਲੰਬੀਆ 'ਚ ਐਨ.ਡੀ.ਪੀ. ਦੇ ਆਗੂ ਜੌਨ ਹੌਰਗਨ ਅਤੇ ਗ੍ਰੀਨ ਪਾਰਟੀ ਦੇ ਆਗੂ ਐਂਡਰਿਊ ਵੀਵਰ ਦਰਮਿਆਨ ਹੋਏ ਕਰਾਰ ਦਾ ਲਿਬਰਲ ਪਾਰਟੀ ਨੇ ਬੜੀ ਬੇਸਬਰੀ ਨਾਲ ਇੰਤਜ਼ਾਰ ਕੀਤਾ। ਦਿਨ ਦੇ ਅਖੀਰ ਵਿੱਚ ਉਨ੍ਹਾਂ ਨੂੰ ਕੋਈ ਬਹੁਤੀ ਵਧੀਆ ਖਬਰ ਨਹੀਂ ਮਿਲੀ। ਉਨ੍ਹਾਂ ਦੀਆਂ ਦੋਵਾਂ ਵਿਰੋਧੀ ਧਿਰਾਂ ਨੇ ਇਸ ਪਾਈਪਲਾਈਨ ਪ੍ਰੋਜੈਕਟ ਦਾ ਵਿਰੋਧ ਕਰਨ ਦੀ ਯੋਜਨਾ ਵੀ ਤੈਅ ਕੀਤੀ।
ਬੀ.ਸੀ. ਦੀ ਲਿਬਰਲ ਪ੍ਰੀਮੀਅਰ ਕਰਿਸਟੀ ਕਲਾਰਕ ਨੇ ਵੀ ਆਪਣੀਆਂ ਕੁੱਝ ਸ਼ਰਤਾਂ ਰੱਖਣ ਤੋਂ ਬਾਅਦ ਇਸ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਸੀ। ਇਹ ਮਨਜ਼ੂਰੀ ਕਲਾਰਕ ਨੂੰ ਕਾਫੀ ਮਹਿੰਗੀ ਪਈ ਤੇ ਇਸ ਦੇ ਨਤੀਜੇ 9 ਮਈ ਨੂੰ ਹੋਈਆਂ ਚੋਣਾਂ ਵਿੱਚ ਸਾਹਮਣੇ ਵੀ ਆ ਗਏ। ਲਿਬਰਲ ਨਾ ਸਿਰਫ ਮਾਮੂਲੀ ਫਰਕ ਨਾਲ ਘੱਟ ਗਿਣਤੀ ਦੀ ਸਥਿਤੀ ਵਿੱਚ ਆ ਗਏ ਸਗੋਂ ਗ੍ਰੀਨਜ਼ ਪਾਰਟੀ ਤਿੰਨ ਸੀਟਾਂ ਜਿੱਤ ਕੇ ਸਰਕਾਰ ਬਣਾਉਣ ਦੇ ਫੈਸਲੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਬਣ ਗਈ।


Related News